ਪੰਜਾਬੀ

ਕੀ ਤੁਹਾਨੂੰ ਟੀਵੀ ਲਾਇਸੈਂਸ ਦੀ ਲੋਡ਼ ਹੈ?

ਯੂਕੇ, ਚੈਨਲ ਆਈਲੈਂਡ ਅਤੇ ਆਈਜ਼ਲ ਆੱਫ਼ ਮੈਨ ਵਿਚ, ਜੇ ਤੁਹਾਡੇ ਕੋਲ ਟੀਵੀ ਪ੍ਰੋਗਰਾਮ ਸੇਵਾਵਾਂ ਵੇਖਣ ਜਾਂ ਰਿਕਾੱਰਡ ਕਰਨ, ਕਿਉਂਕਿ ਉਹ ਟੀਵੀ 'ਤੇ ਵਿਖਾਏ ਜਾ ਰਹੇ (ਵਿਦੇਸ਼ੀ ਸੈਟਲਾਈਟ ਸੇਵਾਵਾਂ ਸਮੇਤ) ਹਨ ਲਈ ਉਪਕਰਣ ਹੈ, ਤਾਂ ਤੁਹਾਨੂੰ ਲਾਇਸੈਂਸ ਦੀ ਲੋਡ਼ ਹੈ।

ਇਹਨਾਂ ਵਿਚ ਹੇਠ ਲਿਖਿਆਂ ਦੀ ਵਰਤੋਂ ਸ਼ਾਮਿਲ ਹੈ:

 • ਟੈਲੀਵਿਜ਼ਨ ਸੈਟ
 • ਡਿਜੀਟਲ ਬਾੱਕਸ
 • DVD ਜਾਂ ਵੀਡੀਓ ਰਿਕਾੱਰਡਰ
 • PC ਜਾਂ ਲੈਪਟਾੱਪ
 • ਮੋਬਾਈਲ ਫੋਨ

ਤੁਹਾਨੂੰ ਇਕ ਘਰ ਵਿਚ ਸਿਰਫ਼ ਇਕ ਟੀਵੀ ਲਾਇਸੈਂਸ ਦੀ ਲੋਡ਼ ਹੈ, ਭਾਵੇਂ ਤੁਸੀਂ ਉਪਰ ਦਿੱਤੇ ਗਏ ਉਪਕਰਣਾਂ ਦੀ ਸੂਚੀ ਵਿਚੋਂ ਇਕ ਤੋਂ ਵੱਧ ਦੀ ਵਰਤੋਂ ਕਰਦੇ ਹੋ।

ਰੰਗਦਾਰ ਟੀਵੀ ਲਈ ਹਰ ਸਾਲ ਟੀਵੀ ਲਾਇਸੈਂਸ ਲਈ ਲਾਗਤ £145.50 ਹੈ, ਜਦਕਿ ਬਲੈਕ ਅਤੇ ਵਾਈਟ ਲਈ ਹਰ ਸਾਲ £49.00 ਦੇਣੇ ਪੈਂਦੇ ਹਨ।

ਵੈਧ ਲਾਇਸੈਂਸ ਤੋਂ ਬਿਨਾ ਟੀਵੀ ਵੇਖਣਾ ਗ਼ੈਰਕਾਨੂੰਨੀ ਹੈ। ਜੇ ਤੁਸੀਂ ਵੈਧ ਲਾਇਸੈਂਸ ਤੋਂ ਬਿਨਾ ਟੀਵੀ ਵੇਖ ਰਹੇ ਹੋ, ਤਾਂ ਤੁਹਾਡੇ 'ਤੇ ਮੁਕੱਦਮਾ ਚੱਲਣ ਅਤੇ £1,000 ਤੱਕ ਦਾ ਜੁਰਮਾਨਾ ਲੱਗਣ ਦਾ ਖ਼ਤਰਾ ਹੈ।

ਹੇਠਾਂ ਤੁਹਾਨੂੰ ਸਾਰੇ ਵੱਖ ਵੱਖ ਤਰੀਕੇ ਮਿਲਣਗੇ, ਜਿਹਨਾਂ ਰਾਹੀਂ ਤੁਸੀਂ ਇਕ ਟੀਵੀ ਲਾਇਸੈਂਸ ਖ਼ਰੀਦ ਸਕਦੇ ਹੋ।

ਭਾਸ਼ਾ ਬਾਰੇ ਇਕ ਨੋਟ:

ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਸੀਂ ਇਸ ਵੈਬਸਾਈਟ 'ਤੇ ਕਿਸੇ ਵੀ ਲਿੰਕ ਤੇ ਕਲਿੱਕ ਕਰਦੇ ਹੋ, ਤਾਂ ਤੁਹਾਨੂੰ ਅੰਗ੍ਰੇਜ਼ੀ ਭਾਸ਼ਾ ਮਜ਼ਮੂਨ ਨਾਲ ਜੋਡ਼ਿਆ ਜਾਏਗਾ। ਜੇ ਤੁਸੀਂ ਸਾਡੀ ਟੈਲੀਫ਼ੋਨ ਅਨੁਵਾਦ ਸੇਵਾ ਦੀ ਵਰਤੋਂ ਕਰਨੀ ਚਾਹੋਗੇ, ਤਾਂ ਕਿਰਪਾ ਕਰਕੇ 0300 790 6044 'ਤੇ ਫ਼ੋਨ ਕਰੋ ਅਤੇ ਤੁਸੀਂ ਕਿਸੇ ਨਾਲ ਆਪਣੀ ਮਾਂਬੋਲੀ ਵਿਚ ਗੱਲ ਕਰ ਸਕਦੇ ਹੋ।

ਆਪਣੇ ਟੀਵੀ ਲਾਇਸੈਂਸ ਦਾ ਭੁਗਤਾਨ ਕਿਵੇਂ ਕਰੋ 

ਡਾਇਰੈਕਟ ਡੈਬਿਟ

ਡਾਇਰੈਕਟ ਡੈਬਿਟ ਰਾਹੀਂ ਆਪਣੇ ਲਾਇਸੈਂਸ ਦਾ ਭੁਗਤਾਨ ਕਰਨਾ ਸਭ ਤੋਂ ਅਸਾਨ ਤਰੀਕਾ ਹੈ, ਜਿਸ ਰਾਹੀਂ ਤੁਸੀਂ ਮਹੀਨੇ ਦੇ ਮਹੀਨੇ ਜਾਂ ਸਾਲ ਵਿਚ ਚਾਰ ਕਿਸ਼ਤਾਂ ਵਿਚ ਭੁਗਤਾਨ ਕਰ ਸਕਦੇ ਹੋ ਜਾਂ ਤੁਸੀਂ ਇਕੋ ਵਾਰੀ ਪੂਰੇ ਸਾਲ ਦੀ ਫ਼ੀਸ ਦਾ ਭੁਗਤਾਨ ਕਰ ਸਕਦੇ ਹੋ। ਇਕ ਵਾਰੀ ਤੁਹਾਡਾ ਡਾਇਰੈਕਟ ਡੈਬਿਟ ਸਿਲਸਿਲਾ ਸ਼ੁਰੂ ਹੋ ਜਾਣ 'ਤੇ ਤੁਹਾਡੇ ਲਾਇਸੈਂਸ ਦਾ ਹਰ ਸਾਲ ਆਪਣੇ ਆਪ ਨਵੀਨੀਕਰਨ ਹੋ ਜਾਂਦਾ ਹੈ, ਇਸ ਲਈ ਤੁਹਾਨੂੰ ਬਿਨਾ ਲਾਇਸੈਂਸ ਦੇ ਹੋਣ ਦਾ ਡਰ ਨਹੀਂ ਰਹੇਗਾ।

ਤੁਸੀਂ ਆੱਨਲਾਈਨ ਡਾਇਰੈਕਟ ਡੈਬਿਟ ਵੀ ਸ਼ੁਰੂ ਕਰ ਸਕਦੇ ਹੋ ਜਾਂ ਆਪਣੇ ਬੈਂਕ ਦੇ ਵੇਰਵੇ ਤਿਆਰ ਰਖਕੇ 0300 790 6044 'ਤੇ ਫ਼ੋਨ ਕਰੋ। (ਕਿਰਪਾ ਕਰਕੇ ਧਿਆਨ ਦਿਓ ਕਿ ਤਿਮਾਹੀ ਡਾਇਰੈਕਟ ਡੈਬਿਟ 'ਤੇ ਹਰ ਤਿਮਾਹੀ £1.25 ਦਾ ਪ੍ਰੀਮੀਅਮ ਮਿਲਦਾ ਹੈ। ਕਿਰਪਾ ਕਰਕੇ ਇਹ ਵੀ ਧਿਆਨ ਰਖੋ ਕਿ ਕੁਝ ਬੈਂਕ ਅਤੇ ਬਿਲਡਿੰਗ ਸੁਸਾਇਟੀਆਂ ਡਾਇਰੈਕਟ ਡੈਬਿਟ ਪ੍ਰਵਾਨ ਨਹੀਂ ਕਰਦੀਆਂ, ਇਸ ਲਈ ਪਹਿਲਾਂ ਇਸ ਗੱਲ ਦਾ ਪਤਾ ਲਾ ਲਓ।)

ਸਰਲ ਨਕਦ ਐਂਟਰੀ [TV Licensing Payment Card]

ਸਰਲ ਨਕਦ ਐਂਟਰੀ ਸਕੀਮ [TV Licensing Payment Card scheme] ਨਾਲ ਆਪਣੇ ਲਾਇਸੈਂਸ ਦੀ ਲਾਗਤ ਨੂੰ ਫੈਲਾਉਣ ਦਾ ਇਕ ਹੋਰ ਤਰੀਕਾ ਹੈ, ਜਿਸ ਨਾਲ ਤੁਸੀਂ ਇਕ ਹਫ਼ਤੇ ਵਿਚ £5.50 ਜਿੰਨੀ ਛੋਟੀ ਜਿਹੀ ਰਕਮ ਵਰਗੀ ਹਫ਼ਤਾਵਾਰੀ ਜਾਂ ਪੰਦਰਵਾਡ਼ੀ ਕਿਸ਼ਤਾਂ ਨਾਲ ਭੁਗਤਾਨ ਕਰ ਸਕਦੇ ਹੋ। ਹੋਰ ਜਾਣਕਾਰੀ ਅਤੇ ਇਹ ਸਿਲਸਿਲਾ ਕਾਇਮ ਕਰਨ ਲਈ, ਕਿਰਪਾ ਕਰਕੇ 0300 555 0286 'ਤੇ ਫ਼ੋਨ ਕਰੋ (ਸਿਰਫ਼ ਅੰਗ੍ਰੇਜ਼ੀ)।

ਆੱਨਲਾਈਨ

ਤੁਸੀਂ ਆਪਣੇ ਟੀਵੀ ਲਾਇਸੈਂਸ ਦਾ ਆੱਨਲਾਈਨ ਭੁਗਤਾਨ ਅਤੇ ਪ੍ਰਬੰਧ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਈਮੇਲ ਰਾਹ ੀਂ ਲਾਇਸੈਂਸ ਦੀ ਚੋਣ ਦੇ ਨਾਲ ਨਾਲ ਸਾਡੇ ਤੋਂ ਹੋਰ ਸਾਰੇ ਸੰਚਾਰ ਪ੍ਰਾਪਤ ਕਰ ਸਕਦੇ ਹੋ। (ਇੰਜ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਹਾਡੇ ਈਮੇਲ ਪਤੇ ਵਿਚ ਸਿਰਫ਼ ਅੰਗ੍ਰੇਜ਼ੀ ਭਾਸ਼ਾ ਦੇ ਅੱਖਰ ਹੋਣ।)

ਤੁਸੀਂ ਇਥੇ ਆਪਣੇ ਟੀਵੀ ਲਾਇਸੈਂਸ ਦਾ ਭੁਗਤਾਨ ਕਰ ਸਕਦੇ ਹੋ - ਜਾਂ ਤਾਂਡੈਬਿਟ ਜਾਂ ਕ੍ਰੈਡਿਟ ਕਾਰਡ ਜਾਂ ਡਾਇਰੈਕਟ ਡੈਬਿਟ ਕਾਇਮ ਕਰਕੇ।।

ਕਿਰਪਾ ਕਰਕੇ ਆਪਣੇ ਬੈਂਕ ਦੇ ਵੇਰਵੇ ਤਿਆਰ ਰਖੋ ਅਤੇ ਅੰਗ੍ਰੇਜ਼ੀ ਵਿਚ ਫ਼ਾਰਮ ਭਰਨ ਲਈ ਤਿਆਰ ਰਹੋ।

ਟੈਲੀਫ਼ੋਨ

ਜੇ ਤੁਹਾਡੇ ਕੋਲ ਮੈਸਟਰੋ, ਡੈਲਟਾ, ਸੋਲੋ, ਵੀਜ਼ਾ ਜਾਂ ਮਾਸਟਰ ਕਾਰਡ ਵਰਗੇ ਕ੍ਰੈਡਿਟ ਕਾਰਡ ਹਨ, ਤਾਂ ਤੁਸੀਂ ਆਪਣੇ ਟੀਵੀ ਲਾਇਸੈਂਸ ਦਾ ਭੁਗਤਾਨ ਫ਼ੋਨ 'ਤੇ ਕਰ ਸਕਦੇ ਹੋ। ਆਪਣੇ ਕਾਰਡ ਦੇ ਵੇਰਵੇ ਤਿਆਰ ਰਖਕੇ ਸਿਰਫ਼ 0300 790 6044 ਤੇ ਫ਼ੋਨ ਕਰੋ।

(ਜੇ ਤੁਸੀਂ ਸਾਡੀ ਟੈਲੀਫ਼ੋਨ ਅਨੁਵਾਦ ਸੇਵਾ ਦੀ ਵਰਤੋਂ ਕਰਕੇ ਭੁਗਤਾਨ ਕਰਨਾ ਚਾਹੋਗੇ, ਤਾਂ ਕਿਰਪਾ ਕਰਕੇ 0300 790 6044 'ਤੇ ਫ਼ੋਨ ਕਰੋ ਅਤੇ ਤੁਸੀਂ ਕਿਸੇ ਨਾਲ ਆਪਣੀ ਮਾਂਬੋਲੀ ਵਿਚ ਗੱਲ ਕਰ ਸਕਦੇ ਹੋ।)

ਪੇਪੁਆਇੰਟ ਚੈਨਲ

ਤੁਸੀਂ ਨਕਦ ਜਾਂ ਡੈਬਿਟ ਕਾਰਡ ਰਾਹੀਂ ਟੀਵੀ ਲਾਇਸੈਂਸ ਖ਼ਰੀਦਣ ਲਈ ਕਿਸੇ ਵੀ ਪੇਪੁਆਇੰਟ ਦੁਕਾਨ 'ਤੇ ਜਾ ਸਕਦੇ ਹੋ। ਕੈਸ਼ੀਅਰ ਨੂੰ ਸਿਰਫ਼ ਆਪਣਾ ਨਾਂ ਅਤੇ ਪਤਾ ਦੱਸੋ।

ਪੂਰੇ ਯੂਕੇ ਵਿਚ ਪੇਪੁਆਇੰਟ ਦੀਆਂ 19,000 ਤੋਂ ਵੱਧ ਥਾਵਾਂ ਹਨ ਅਤੇ ਇਹਨਾਂ ਵਿਚ ਤੁਹਾਡੀ ਸਥਾਨਕ ਦੁਕਾਨ ਵਿਖੇ ਨਕਦ ਪ੍ਰਾਪਤ ਕਰਨ ਦਾ ਡੈਸਕ, ਸੁਪਰਮਾਰਕੀਟ ਜਾਂ ਗੈਰਾਜ ਸ਼ਾਮਿਲ ਹਨ। ਕਈ ਪੇਪੁਆਇੰਟ ਥਾਵਾਂ ਜ਼ਿਆਦਾ ਸਮੇਂ ਤੱਕ, ਹਫ਼ਤੇ ਵਿਚ ਸੱਤ ਦਿਨ ਖੁੱਲ੍ਹਦੀਆਂ ਹਨ। ਤੁਸੀਂ ਇਥੇ ਆਪਣੀ ਸਥਾਨਕ ਪੇਪੁਆਇੰਟ ਥਾਂਂ ਜਾਂ 0300 790 6137 'ਤੇ ਫ਼ੋਨ ਕਰਕੇ ਲੱਭ ਸਕਦੇ ਹੋ (ਸਿਰਫ਼ ਅੰਗ੍ਰੇਜ਼ੀ)।

ਡਾਕ

ਤੁਸੀਂ ਟੀਵੀ ਲਾਇਸੈਂਸਿੰਗ, TV Licensing, Darlington, DL98 1TL ਨੂੰ ਚੈਕ ਭੇਜ ਸਕਦੇ ਹੋ। ਕਿਰਪਾ ਕਰਕੇ ਇਸਨੂੰ ਪੂਰੀ ਲਾਇਸੈਂਸ ਫ਼ੀਸ ਵਾਸਤੇ ‘ਟੀਵੀ ਲਾਇਸੈਂਸਿੰਗ’ ਲਈ ਭੁਗਤਾਨਯੋਗ ਬਣਾਓ ਅਤੇ ਚੈਕ ਦੇ ਪਿਛਲੇ ਪਾਸੇ ਆਪਣਾ ਨਾਂ, ਪਤਾ ਅਤੇ ਪੋਸਟਕੋਡ ਲਿਖਣਾ ਯਾਦ ਰਖੋ। ਕਿਰਪਾ ਕਰਕੇ ਨਕਦੀ ਨਾ ਭੇਜੋ।

ਟੀਵੀ ਲਾਇਸੈਂਸਿੰਗ ਬਚਤ ਕਾਰਡ [TV Licensing savings card]

ਤੁਸੀਂ ਟੀਵੀ ਲਾਇਸੈਂਸਿੰਗ ਬਚਤ ਕਾਰਡ [TV Licensing savings card] ਦੀ ਵਰਤੋਂ ਕਰਕੇ ਛੋਟੀਆਂ ਪ੍ਰਬੰਧਯੋਗ ਰਕਮਾਂ ਨਾਲ ਆਪਣੇ ਟੀਵੀ ਲਾਇਸੈਂਸ ਦੀ ਲਾਗਤ ਵਿਚ ਬਚਤ ਕਰ ਸਕਦੇ ਹੋ। ਸਿਰਫ਼ ਇਸ ਕਾਰਡ ਨੂੰ, ਨਕਦ ਜਾਂ ਡੈਬਿਟ ਕਾਰਡ ਰਾਹੀਂ ਆਪਣੀਆਂ ਬਚਤਾਂ ਵਿਚ ਜੋਡ਼ਨ ਲਈ, ਕਿਸੇ ਵੀ ਪੇਪੁਆਇੰਟ ਵਾਲੀ ਥਾਂ 'ਤੇ ਲੈ ਕੇ ਜਾਓ। ਜੇ ਤੁਸੀਂ ਪੂਰੀ ਟੀਵੀ ਲਾਇਸੈਂਸ ਫ਼ੀਸ ਲਈ ਬਚਤ ਕਰ ਲਈ ਹੈ, ਤਾਂ ਜਦੋਂ ਤੁਹਾਡੇ ਲਾਇਸੈਂਸ ਨੂੰ ਨਵਿਆਉਣ ਦਾ ਸਮਾਂ ਆਏਗਾ, ਤਾਂ ਤੁਹਾਨੂੰ ਡਾਕ ਰਾਹੀਂ ਆਪਣੇ ਆਪ ਨਵਾਂ ਲਾਇਸੈਂਸ ਮਿਲ ਜਾਏਗਾ।

ਹੋਰ ਪਤਾ ਲਾਉਣ ਲਈ ਅਤੇ ਟੀਵੀ ਲਾਇਸੈਂਸਿੰਗ ਬਚਤ ਕਾਰਡ [TV Licensing savings card] ਲਈ ਅਰਜ਼ੀ ਦੇਣ ਲਈ ਕਿਰਪਾ ਕਰਕੇ 0300 555 0286 'ਤੇ ਫ਼ੋਨ ਕਰੋ (ਸਿਰਫ਼ ਅੰਗ੍ਰੇਜ਼ੀ)।

ਲਾਹੇਵੰਦ ਜਾਣਕਾਰੀ 

ਕੀ ਤੁਸੀਂ ਹੁਣੇ ਜਿਹੇ ਘਰ ਬਦਲਿਆ ਹੈ?

ਜੇ ਤੁਸੀਂ ਹੁਣੇ ਜਿਹੇ ਆਪਣਾ ਘਰ ਬਦਲਿਆ ਹੈ, ਤਾਂ ਤੁਹਾਨੂੰ, ਇਸ ਬਾਰੇ ਸਾਨੂੰ ਦੱਸਣ ਦੀ ਲੋਡ਼ ਹੈ, ਤਾਂ ਕਿ ਅਸੀਂ ਤੁਹਾਡੇ ਟੀਵੀ ਲਾਇਸੈਂਸ 'ਤੇ ਤੁਹਾਡਾ ਨਵਾਂ ਪਤਾ ਲਿਖ ਸਕੀਏ, ਜਿਸ ਨਾਲ ਤੁਸੀਂ ਸਹੀ ਤਰੀਕੇ ਨਾਲ ਲਾਇਸੈਂਸਸ਼ੁਦਾ ਰਹਿ ਸਕੋ। ਤੁਸੀਂ ਆੱਨਲਾਈਨ ਜਾਂ ਸਾਨੂੰ 0300 790 6044 'ਤੇ ਫ਼ੋਨ ਕਰਕੇ ਆਪਣੇ ਵੇਰਵੇ ਅਪਡੇਟ ਕਰ ਸਕਦੇ ਹੋ।

ਕੀ ਤੁਸੀਂ 74 ਸਾਲ ਦੇ ਹੋ?

ਜੇ ਤੁਸੀਂ ਹੁਣੇ ਜਿਹੇ ਆਪਣਾ ਘਰ ਬਦਲਿਆ ਹੈ, ਤਾਂ ਤੁਹਾਨੂੰ, ਇਸ ਬਾਰੇ ਸਾਨੂੰ ਦੱਸਣ ਦੀ ਲੋਡ਼ ਹੈ, ਤਾਂ ਕਿ ਅਸੀਂ ਤੁਹਾਡੇ ਟੀਵੀ ਲਾਇਸੈਂਸ 'ਤੇ ਤੁਹਾਡਾ ਨਵਾਂ ਪਤਾ ਲਿਖ ਸਕੀਏ, ਜਿਸ ਨਾਲ ਤੁਸੀਂ ਸਹੀ ਤਰੀਕੇ ਨਾਲ ਲਾਇਸੈਂਸਸ਼ੁਦਾ ਰਹਿ ਸਕੋ। ਤੁਸੀਂ ਆੱਨਲਾਈਨ ਜਾਂ ਸਾਨੂੰ 0300 790 6044 'ਤੇ ਫ਼ੋਨ ਕਰਕੇ ਆਪਣੇ ਵੇਰਵੇ ਅਪਡੇਟ ਕਰ ਸਕਦੇ ਹੋ।

ਕੀ ਤੁਸੀਂ 75 ਸਾਲ ਜਾਂ ਵੱਧ ਉਮਰ ਦੇ ਹੋ?

ਜੇ ਤੁਸੀਂ 75 ਸਾਲ ਜਾਂ ਵੱਧ ਉਮਰ ਦੇ ਹੋ, ਤਾਂ ਤੁਸੀਂ, ਆਪਣੇ ਘਰ ਦੇ ਪਤੇ ਲਈ ਮੁਫ਼ਤ ਟੀਵੀ ਲਾਇਸੈਂਸ ਦੇ ਹੱਕਦਾਰ ਹੋਵੋਗੇ, ਭਾਵੇਂ ਤੁਸੀਂ ਨੌਜਵਾਨ ਰਿਸ਼ਤੇਦਾਰਾਂ ਜਾਂ ਦੋਸਤਾਂ/ਸਹੇਲੀਆਂ ਨਾਲ ਰਹਿ ਰਹੇ ਹੋਵੋ। ਜੇ ਤੁਹਾਡੇ ਕੋਲ ਥੋਡ਼੍ਹੇ ਸਮੇਂ ਦਾ ਟੀਵੀ ਲਾਇਸੈਂਸ ਹੈ, ਤਾਂ ਜਦੋਂ ਤੁਸੀਂ 75 ਸਾਲ ਦੇ ਹੋਵੋਗੇ, ਤੁਹਾਨੂੰ ਆਪਣੇ ਆਪ 75 ਸਾਲ ਤੋਂ ਵੱਧ ਉਮਰ ਲਈ ਮੁਫ਼ਤ ਟੀਵੀ ਲਾਇਸੈਂਸ ਮਿਲੇਗਾ। ਜੇ ਨਹੀਂ ਮਿਲਦਾ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਰਾਸ਼ਟਰੀ ਬੀਮਾ ਨੰਬਰ ਨਾਲ 0300 790 6044 'ਤੇ ਫ਼ੋਨ ਕਰੋ। (ਤੁਹਾਨੂੰ ਇਹ, ਜੇ ਤੁਹਾਡੀ ਪੇਨਸ਼ਨ ਦਾ, ਤੁਹਾਡੇ ਬੈਂਕ ਖਾਤੇ ਵਿਚ ਭੁਗਤਾਨ ਹੁੰਦਾ ਹੈ, ਆਪਣੀ ਬੈਂਕ ਸਟੇਟਮੈਂਟ ਵਿਚ ਮਿਲੇਗਾ।) ਜੇ ਤੁਹਾਡੇ ਕੋਲ ਰਾਸ਼ਟਰੀ ਬੀਮਾ ਨੰਬਰ ਨਹੀਂ ਹੈ, ਤਾਂ ਕਿਰਪਾ ਕਰਕੇ ਸਾਨੂੰ ਫਿਰ ਵੀ ਫ਼ੋਨ ਕਰੋ ਅਤੇ ਅਸੀਂ ਤੁਹਾਡੀ ਜਨਮ-ਤਾਰੀਖ਼ ਦੇ ਹੋਰ ਸਬੂਤਾਂ ਦਾ ਪ੍ਰਬੰਧ ਕਰਾਂਗੇ।

ਕੀ ਤੁਸੀਂ ਨੇਤਰਹੀਣ ਜਾਂ ਘੱਟ ਨਜ਼ਰ ਆਉਣ ਵਾਲੇ ਵਿਗਾਡ਼ ਵਾਲੇ ਹੋ?

ਜੇ ਤੁਸੀਂ ਜਾਂ ਤੁਹਾਡੇ ਨਾਲ ਰਹਿਣ ਵਾਲਾ ਕੋਈ ਨੇਤਰਹੀਣ ਜਾਂ ਘੱਟ ਨਜ਼ਰ ਆਉਣ ਵਾਲੇ ਵਿਗਾਡ਼ ਵਾਲਾ ਹੈ, ਤਾਂ ਤੁਸੀਂ ਆਪਣੇ ਟੀਵੀ ਲਾਇਸੈਂਸ ਦੀ ਲਾਗਤ 'ਤੇ 50% ਰਿਆਇਤ ਦੇ ਹੱਕਦਾਰ ਹੋ।

ਇਸ ਰਿਆਇਤ ਲਈ ਦਾਅਵਾ ਕਰਨ ਵਾਸਤੇ, ਤੁਹਾਨੂੰ ਨੇਤਰਹੀਣਾਂ ਦੇ ਰਜਿਸਟ੍ਰੇਸ਼ਨ ਦਾ ਇਕ ਦਸਤਾਵੇਜ਼ ਜਾਂ ਅੱਖਾਂ ਦੇ ਡਾੱਕਟਰ ਤੋਂ ਸਰਟੀਫ਼ਿਕੇਟ ਦੀ ਇਕ ਕਾੱਪੀ, ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਤੁਸੀਂ ਨੇਤਰਹੀਣ ਜਾਂ ਨਜ਼ਰ ਵਿਚ ਗੰਭੀਰ ਵਿਗਾਡ਼ ਵਾਲੇ ਹੋ, ਮੁਹਈਆ ਕਰਨ ਦੀ ਲੋਡ਼ ਹੈ। ਕਿਰਪਾ ਕਰਕੇ ਇਸ ਫ਼ੋਟੋਕਾੱਪੀ ਨੂੰ ਆਪਣੇ ਟੀਵੀ ਲਾਇਸੈਂਸ ਨੰਬਰ, ਫ਼ੋਨ ਨੰਬਰ ਅਤੇ ਟੀਵੀ ਲਾਇਸੈਂਸਿੰਗ ਬਲਾਈਂਡ ਕਨਸੈਸ਼ਨ ਗਰੁਪ [TV Licensing Blind Concession Group], Darlington, DL98 1TL.

ਜੇ ਇਕ ਵਿਅਕਤੀ, ਜੋ ਕਿ ਨੇਤਰਹੀਣ ਜਾਂ ਨਜ਼ਰ ਵਿਚ ਗੰਭੀਰ ਵਿਗਾਡ਼ ਵਾਲਾ ਹੈ, ਤੁਹਾਡੇ ਪਤੇ ਲਈ ਮੌਜੂਦਾ ਲਾਇਸੈਂਸਧਾਰਕ ਨਹੀਂ ਹੈ, ਤਾਂ ਤੁਹਾਨੂੰ ਪਹਿਲਾਂ, ਉਸ ਲਾਇਸੈਂਸ ਨੂੰ ਉਹਨਾਂ ਦੇ ਨਾਂ 'ਤੇ ਤਬਾਦਲਾ ਕਰਨ ਦੀ ਲੋਡ਼ ਹੈ, ਜਿਸਦਾ ਅਸੀਂ, ਜਦੋਂ ਤੁਸੀਂ 0300 790 6044 'ਤੇ ਫ਼ੋਨ ਕਰੋ, ਪ੍ਰਬੰਧ ਕਰ ਸਕਦੇ ਹਾਂ।

ਕੀ ਤੁਸੀਂ ਟੀਵੀ ਦੀ ਵਰਤੋਂ ਨਹੀਂ ਕਰਦੇ?

ਜੇ ਤੁਸੀਂ ਟੀਵੀ ਦੀ ਵਰਤੋਂ ਨਹੀਂ ਕਰਦੇ, ਤਾਂ ਤੁਹਾਨੂੰ ਲਾਇਸੈਂਸ ਦੀ ਲੋਡ਼ ਨਹੀਂ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਸਾਨੂੰ ਇਸ ਬਾਰੇ ਦੱਸੋ, ਤਾਂ ਜੋ ਅਸੀਂ ਆਪਣਾ ਰਿਕਾੱਰਡ ਅਪਡੇਟ ਕਰ ਸਕੀਏ। ਕਿਰਪਾ ਕਰਕੇ ਸਾਨੂੰ 0300 790 6044 'ਤੇ ਫ਼ੋਨ ਕਰੋ ਜਾਂ ਟੀਵੀ ਲਾਇਸੈਂਸਿੰਗ Darlington, DL98 1TL ਵਿਖੇ ਇਹ ਦੱਸਦਿਆਂ ਕਿ ਤੁਸੀਂ ਟੀਵੀ ਦੀ ਵਰਤੋਂ ਨਹੀਂ ਕਰਦੇ, ਸਾਨੂੰ ਲਿਖੋ। ਇਕ ਐਨਫ਼ੋਰਸਮੈਂਟ ਅਫ਼ਸਰ, ਇਸ ਗੱਲ ਦੀ ਪੁਸ਼ਟੀ ਕਰਨ ਲਈ ਤੁਹਾਡੇ ਕੋਲ ਆ ਸਕਦਾ ਹੈ।

ਕੀ ਤੁਸੀਂ ਚੈਨਲ ਆੱਫ਼ ਆਈਲੈਂਡ ਜਾਂ ਆਈਜ਼ਲ ਆੱਫ਼ ਮੈਨ ਵਿਚ ਰਹਿੰਦੇ ਹੋ?

ਕਿਰਪਾ ਕਰਕੇ ਧਿਆਨ ਦਿਓ ਕਿ ਚੈਨਲ ਆੱਫ਼ ਆਈਲੈਂਡ ਅਤੇ ਆਈਜ਼ਲ ਆੱਫ਼ ਮੈਨ ਲਈ ਵੱਖਰੀਆਂ ਵੱਖਰੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ।

 • ਚੈਨਲ ਆੱਫ਼ ਆਈਲੈਂਡ ਅਤੇ ਆਈਜ਼ਲ ਆੱਫ਼ ਮੈਨ ਵਿਚ ਤੁਸੀਂ ਡਾਕਖ਼ਾਨੇ ਵਿਚ ਆਪਣੇ ਟੀਵੀ ਲਾਇਸੈਂਸ ਲਈ ਭੁਗਤਾਨ ਕਰ ਸਕਦੇ ਹੋ। (ਮੇਨਲੈਂਡ ਯੂਕੇ ਵਿਚ, ਹੁਣ ਤੁਸੀਂ ਡਾਕਖ਼ਾਨੇ ਵਿਚ ਆਪਣੇ ਲਾਇਸੈਂਸ ਲਈ ਭੁਗਤਾਨ ਨਹੀਂ ਕਰ ਸਕਦੇ)।
 • ਚੈਨਲ ਆੱਫ਼ ਆਈਲੈਂਡ ਅਤੇ ਆਈਜ਼ਲ ਆੱਫ਼ ਮੈਨ ਵਿਚ ਸਰਲ ਨਕਦ ਐਂਟਰੀ ਸਕੀਮ [TV Licensing Payment Card scheme] ਨਹੀਂ ਹੈ।
 • ਜਰਸੀ, ਗੁਆਰਸੇ ਅਤੇ ਸਾਰਕ ਵਿਚ, ਤੁਸੀਂ ਡਾਇਰੈਕਟ ਡੈਬਿਟ ਰਾਹੀਂ ਆਪਣੇ ਲਾਇਸੈਂਸ ਲਈ ਤਿਮਾਹੀ ਭੁਗਤਾਨ ਨਹੀਂ ਕਰ ਸਕਦੇ (ਡਾਇਰੈਕਟ ਡੈਬਿਟ ਰਾਹੀਂ ਸਿਰਫ਼ ਮਹੀਨੇ ਦੇ ਮਹੀਨੇ ਜਾਂ ਸਲਾਨਾ)ਹੀਨੇ, ਤਿਮਾਹੀ ਜਾਂ ਸਲਾਨਾ ਭੁਗਤਾਨ ਕਰ ਸਕਦੇ ਹੋ।
 • ਗੁਆਰਸੇ ਅਤੇ ਆਈਜ਼ਲ ਆੱਫ਼ ਮੈਨ ਵਿਚ, ਜੇ ਤੁਸੀਂ 75 ਸਾਲ ਜਾਂ ਵੱਧ ਉਮਰ ਦੇ ਹੋ, ਤਾਂ ਤੁਸੀਂ 75 ਸਾਲ ਤੋਂ ਵੱਧ ਉਮਰ ਦੇ ਮੁਫ਼ਤ ਟੀਵੀ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹੋ। ਕਿਰਪਾ ਕਰਕੇ DHSS ਨਾਲ ਸੰਪਰਕ ਕਰੋ।
 • ਗੁਆਰਸੇ ਵਿਚ, ਜੇ ਤੁਸੀਂ 65 ਸਾਲ ਜਾਂ ਵੱਧ ਉਮਰ ਦੇ ਹੋ ਅਤੇ ਤੁਸੀਂ ਸਰਕਾਰੀ ਲਾਭ ਲੈ ਰਹੇ ਹੋ, ਤਾਂ ਤੁਸੀਂ 65 ਸਾਲ ਤੋਂ ਵੱਧ ਉਮਰ ਦੇ ਮੁਫ਼ਤ ਟੀਵੀ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹੋ। ਕਿਰਪ ਕਰਕੇ DHSS ਨਾਲ ਸੰਪਰਕ ਕਰੋ।
 • ਜਰਸੀ ਵਿਚ, ਜੇ ਤੁਸੀਂ 75 ਸਾਲ ਜਾਂ ਵੱਧ ਉਮਰ ਦੇ ਹੋ ਅਤੇ ਤੁਸੀਂ ਘੱਟ ਆਮਦਨ ਵਾਲੇ ਹੋ, ਤਾਂ ਤੁਸੀਂ 75 ਸਾਲ ਤੋਂ ਵੱਧ ਉਮਰ ਦੇ ਮੁਫ਼ਤ ਟੀਵੀ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹੋ। ਕਿਰਪਾ ਕਰਕੇ 445505 'ਤੇ ਜਰਸੀ ਸਮਾਜਕ ਸੁਰੱਖਿਆ ਵਿਭਾਗ [Jersey Social Security Department] ਨੂੰ ਫ਼ੋਨ ਕਰੋ।
 • ਸਾਰਕ ਵਿਚ, 74 ਸਾਲ ਦੀ ਉਮਰ ਵਾਲਿਆਂ ਲਈ, 75 ਸਾਲ ਤੋਂ ਵੱਧ ਉਮਰ ਦਾ ਮੁਫ਼ਤ ਟੀਵੀ ਲਾਇਸੈਂਸ ਜਾਂ ਥੋਡ਼੍ਹੇ ਸਮੇਂ ਦਾ ਟੀਵੀ ਲਾਇਸੈਂਸ ਨਹੀਂ ਹੈ।

ਤੁਸੀਂ ਇਥੇ ਹੋਰ ਵੇਰਵੇ ਲੱਭ ਸਕਦੇ ਹੋ ਜਾਂ ਜੇ ਤੁਸੀਂ ਕਿਸੇ ਨਾਲ ਆਪਣੀ ਮਾਂਬੋਲੀ ਵਿਚ ਗੱਲ ਕਰਨਾ ਚਾਹੁੰਦੇ ਹੋ, ਤਾਂ 0300 790 6044 'ਤੇ ਫ਼ੋਨ ਕਰੋ।

ਕਿਰਪਾ ਕਰਕੇ ਨੋਟ ਕਰੋ:

 • ਜਦੋਂ ਤੁਸੀਂ ਫ਼ੋਨ ਕਰੋ ਜਾਂ ਸਾਨੂੰ ਲਿਖੋ, ਤਾਂ ਕਿਰਪਾ ਕਰਕੇ ਆਪਣਾ ਟੀਵੀ ਲਾਇਸੈਂਸ ਨੰਬਰ, ਜੇ ਤੁਹਾਡੇ ਕੋਲ ਹੈ, ਦਾ ਹਵਾਲਾ ਦੇਣਾ ਯਾਦ ਰੱਖੋ।
 • ਕੁਆਲਿਟੀ ਕੰਟਰੋਲ ਦੀ ਕਾਰਵਾਈ ਵਜੋਂ, ਟੀਵੀ ਲਾਇਸੈਂਸਿੰਗ ਲਈ ਆਉਣ-ਜਾਣ ਵਾਲੀਆਂ ਟੈਲੀਫ਼ੋਨ ਕਾੱਲਾਂ, ਇਹ ਯਕੀਨੀ ਬਣਾਉਣ ਲਈ ਕਿ ਅਸੀਂ ਆਪਣੇ ਗਾਹਕ ਸੇਵਾ ਮਿਆਰਾਂ ਨੂੰ ਲਗਾਤਾਰ ਬਿਹਤਰ ਬਣਾਉਂਦੇ ਰਹੀਏ, ਸਿਖਲਾਈ ਉਦੇਸ਼ਾਂ ਲਈ ਨਿਗਰਾਨੀ ਜਾਂ ਰਿਕਾੱਰਡ ਕੀਤੀਆਂ ਜਾ ਸਕਦੀਆਂ ਹਨ।
 • ਮੁਹਈਆ ਕੀਤੀ ਗਈ ਵਿਅਕਤੀਗਤ ਜਾਣਕਾਰੀ ਨੂੰ, ਸਿਰਫ਼ ਲਾਇਸੈਂਸ ਜਾਰੀ ਕਰਨ, ਫ਼ੀਸ ਇੱਕਠੀ ਕਰਨ ਅਤੇ ਲਾਗੂ ਕਰਨ ਸਮੇਤ ਟੀਵੀ ਲਾਇਸੈਂਸ ਸਿਲਸਿਲੇ ਦੇ ਪ੍ਰਬੰਧ ਲਈ, ਟੀਵੀ ਲਾਇਸੈਂਸ ਦੇਣ ਵਾਲੀ ਅਥਾੱਰਿਟੀ (BBC) ਅਤੇ ਇਸਦੀ ਸੇਵਾ ਮੁਹਈਆ ਕਰਨ ਵਾਲੇ ਵਲੋਂ ਵਰਤਿਆ ਜਾਏਗਾ। ਇਸਨੂੰ, ਤੁਹਾਡੀ ਮੰਜ਼ੂਰੀ ਲਏ ਬਿਨਾ ਟੀਵੀ ਲਾਇਸੈਂਸ ਤੋਂ ਬਾਹਰ ਕਿਸੇ ਨੂੰ ਨਹੀਂ ਦਿਤਾ ਜਾਏਗਾ, ਜਦ ਤੱਕ ਕਿ ਅਸੀਂ ਕਾਨੂੰਨ ਅਨੁਸਾਰ, ਇੰਜ ਕਰਨ ਲਈ ਜ਼ਿੰਮੇਵਾਰ ਜਾਂ ਮੰਜ਼ੂਰੀਪ੍ਰਾਪਤ ਨਾ ਹੋਈਏ। ਅੰਕਡ਼ਾ ਸੁਰੱਖਿਆ ਬਾਰੇ ਕੋਈ ਵੀ ਪਡ਼ਤਾਲ, ਅੰਕਡ਼ਾ ਸੁਰੱਖਿਆ ਮੈਨੇਜਰ [The Data Protection Manager], ਟੀਵੀ ਲਾਇਸੈਂਸਿੰਗ,  Darlington, DL98 1TL ਨੂੰ ਕੀਤੀ ਜਾ ਸਕਦੀ ਹੈ।

ਨਿਯਮ ਅਤੇ ਸ਼ਰਤਾਂ  

ਪਰਿਭਾਸ਼ਾਵਾਂ

ਤੁਹਾਡਾ ਅਰਥ ਹੈ ਉਹ ਵਿਅਕਤੀ ਜਿਸਦਾ ਨਾਮ ਲਾਇਸੇਂਸ ’ਤੇ ਹੈ
ਟੀਵੀ ਉਪਕਰਨ ਦਾ ਅਰਥ ਹੈ ਟੈਲੀਵਿਜ਼ਨ ਸਿਗਨਲ ਗ੍ਰਹਿਣ ਕਰਨ ਵਾਲਾ ਉਪਕਰਨ

ਟੀਵੀ ਲਾਇਸੇਂਸ ਦੀ ਲੋੜ ਕਿਸ ਲਈ ਹੈ?

 • ਟੈਲੀਵਿਜ਼ਨ ’ਤੇ ਦਿਖਾਏ ਜਾ ਰਹੇ ਟੀਵੀ ਪ੍ਰੋਗ੍ਰਾਮਾਂ ਨੂੰ ਉਸੇ ਸਮੇਂ ਦੇਖਣ ਜਾਂ ਰਿਕਾਰਡ ਕਰਨ ਲਈ ਕਿਸੇ ਟੀਵੀ ਉਪਕਰਨ ਜਿਵੇਂ ਕਿ ਟੀਵੀ ਸੈਟ, ਡਿਜ਼ਿਟਲ ਬਾਕਸ,ਵੀਡਿਓ ਜਾਂ ਡੀਵੀਡੀ ਰਿਕਾਰਡਰ, ਕੰਪਿਊਟਰ ਜਾਂ ਮੋਬਾਈਲ ਫ਼ੋਨ ਨੂੰ ਵਰਤਣ ਲਈ।

ਤੁਹਾਡਾ ਲਾਇਸੇਂਸ ਕਿਸ ਚੀਜ਼ ਦੀ ਆਗਿਆ ਦਿੰਦਾ ਹੈ?

ਇਹ ਲਾਇਸੇਂਸ ਹੇਠਾਂ ਲਿਖੇ ਸਥਾਨਾਂ ’ਤੇ ਟੀਵੀ ਉਪਕਰਨ ਨੂੰ ਸਥਾਪਤ ਕਰਨ ਅਤੇ ਵਰਤਣ ਦੀ ਆਗਿਆ ਦਿੰਦਾ ਹੈ:

 • ਲਾਇਸੇਂਸ ਵਾਲੇ ਪਰਿਸਰ ਵਿੱਚ ਕਿਸੇ ਦੇ ਵੀ ਦੁਆਰਾ।
 • ਕਿਸੇ ਵਾਹਨ, ਬੋਟ ਜਾਂ ਕਾਰਵਾਂ ਵਿੱਚ ਹੇਠਾਂ ਲਿਖਿਆਂ ਦੁਆਰਾ:
 • ਤੁਸੀਂ ਅਤੇ ਅਜਿਹਾ ਕੋਈ ਵੀ ਵਿਅਕਤੀ ਜੋ ਆਮ ਤੌਰ ’ਤੇ ਲਾਇਸੇਂਸ ਵਾਲੀ ਜਗ੍ਹਾ ’ਤੇ ਤੁਹਾਡੇ ਨਾਲ ਰਹਿੰਦਾ ਹੈ (ਜਦੋਂ ਤਕ ਕਿ ਟੀਵੀ ਉਪਕਰਨ ਨੂੰ ਇੱਕੋ ਹੀ ਸਮੇਂ ’ਤੇ, ਦੌਰਾ ਨਾ ਕਰ ਰਹੇ ਕਾਰਵਾਂ ਵਿੱਚ ਅਤੇ ਲਾਇਸੇਂਸ ਵਾਲੀ ਜਗ੍ਹਾ ’ਤੇ ਨਹੀਂ ਵਰਤਿਆ ਜਾ ਰਿਹਾ ਹੈ)
 • ਕੋਈ ਵੀ ਵਿਅਕਤੀ ਜੋ ਆਮ ਤੌਰ ’ਤੇ ਲਾਇਸੇਂਸ ਵਾਲੀ ਜਗ੍ਹਾ ’ਤੇ ਰਹਿੰਦਾ ਹੈ (ਜਦੋਂ ਤਕ ਕਿ ਵਾਹਨ, ਬੋਟ ਜਾਂ ਕਾਰਵਾਂ ਕਿਸੇ ਬਿਜ਼ਨਸ ਲਈ ਵਰਤਿਆ ਜਾ ਰਿਹਾ ਹੈ)

ਅੰਦਰੂਨੀ ਬੈਟਰੀਆਂ ਨਾਲ ਚੱਲਣ ਵਾਲੇ ਟੀਵੀ ਉਪਕਰਨ ਦੀ ਕਿਸੇ ਵੀ ਜਗ੍ਹਾ ’ਤੇ ਵਰਤੋਂ:

 • ਤੁਹਾਡੇ ਅਤੇ ਅਜਿਹੇ ਕਿਸੇ ਵੀ ਵਿਅਕਤੀ ਦੁਆਰਾ ਜੋ ਆਮ ਤੌਰ ’ਤੇ ਲਾਇਸੇਂਸ ਵਾਲੀ ਜਗ੍ਹਾ ’ਤੇ ਤੁਹਾਡੇ ਨਾਲ ਰਹਿੰਦਾ ਹੈ

ਤੁਹਾਡੇ ਲਾਇਸੇਂਸ ਅਧੀਨ ਕੀ ਨਹੀਂ ਆਉਂਦਾ ਹੈ?

 • ਤੁਹਾਡੇ ਪਰਿਸਰ ਦੇ ਹਿੱਸੇ ਜੋ ਪੂਰੀ ਤਰ੍ਹਾਂ ਨਾਲ ਦੂਸਰਿਆਂ ਦੇ ਕਬਜ਼ੇ ਵਿੱਚ ਹਨ, ਜਿਵੇਂ ਕਿ ਕਿਰਾਏਦਾਰ, ਲੌਜਰ, ਪੇਇੰਗ ਗੈਸਟ
 • ਪਰਿਸਰ ਵਿੱਚ ਆਪਣੇ-ਆਪ ਵਿੱਚ ਪੂਰੀ ਯੂਨਿਟ
 • ਕੋਈ ਬਲੈਕ ਐਂਡ ਵ੍ਹਾਈਟ ਲਾਇਸੇਂਸ ਰੰਗੀਨ ਟੀਵੀ ਉਪਕਰਨ ਨੂੰ ਸਥਾਪਤ ਕਰਨ ਅਤੇ ਵਰਤਣ ਲਈ ਜਾਇਜ਼ ਨਹੀਂ ਹੈ ਸਿਵਾਏ ਉਸਦੇ ਜਿੱਥੇ ਕੋਈ ਡਿਜ਼ਿਟਲ ਬਾਕਸ ਸਥਾਪਤ ਕੀਤਾ ਗਿਆ ਹੈ ਜਾਂ ਬਲੈਕ ਐਂਡ ਵ੍ਹਾਈਟ ਟੈਲੀਵਿਜ਼ਨ ਨਾਲ ਵਰਤਿਆ ਜਾਂਦਾ ਹੈ, ਜਦੋਂ ਕਿ ਡਿਜ਼ਿਟਲ ਬਾਕਸ ਟੈਲੀਵਿਜ਼ਨ ਪ੍ਰੋਗ੍ਰਾਮਾਂ ਨੂੰ ਰਿਕਾਰਡ ਕਰਨ ਲਈ ਨਹੀਂ ਬਣਾਇਆ ਗਿਆ ਹੈ

ਤੁਹਾਡੇ ਲਾਇਸੇਂਸ ਦੀਆਂ ਸ਼ਰਤਾਂ

 • ਲਾਇਸੇਂਸ ਫ਼ੀਸ ਦਾ ਭੁਗਤਾਨ ਕੀਤਾ ਜਾਣਾ ਜ਼ਰੂਰੀ ਹੈ
 • ਕਿਸੇ ਲਾਇਸੇਂਸ ਨੂੰ, ਤੁਹਾਨੂੰ ਭੇਜੇ ਗਏ ਕਿਸੇ ਨੋਟਿਸ ਦੁਆਰਾ ਜਾਂ ਕਿਸੇ ਆਮ ਨੋਟਿਸ ਦੁਆਰਾ, ਜੋ BBC ਦੀ ਵੈਬਸਾਈਟ ’ਤੇ ਅਤੇ, ਜੋ BBC ਦੁਆਰਾ ਉਚਿਤ ਸਮਝਿਆ ਜਾਵੇ, ਦੂਸਰੇ ਰਾਸ਼ਟਰੀ ਸੰਚਾਰ ਮੀਡੀਆ ਵਿੱਚ, ਪ੍ਰਕਾਸ਼ਿਤ ਕੀਤਾ ਜਾਵੇਗਾ, ਰੱਦ ਕੀਤਾ ਜਾ ਸਕਦਾ ਹੈ ਜਾਂ ਮਨਸੂਖ ਕੀਤਾ ਜਾ ਸਕਦਾ ਹੈ ਜਾਂ ਇਸਦੀ ਸ਼ਰਤਾਂ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ
 • ਸਾਡੇ ਆਫ਼ਿਸਰ ਸਾਡੇ ਰਿਕਾਰਡਾਂ ਵਿੱਚ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਅਤੇ ਟੀਵੀ ਉਪਕਰਨ ਦੀ ਜਾਂਚ ਕਰਨ ਲਈ ਕਿਸੇ ਵੀ ਸਮੇਂ ਲਾਇਸੇਂਸ ਵਾਲੀ ਜਗ੍ਹਾ ’ਤੇ ਆ ਸਕਦੇ ਹਨ, ਪਰ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਆਉਣ ਦਿਓ
 • ਤੁਹਾਨੂੰ ਆਪਣੇ ਟੀਵੀ ਉਪਕਰਨ ਨਾਲ ਕਿਸੇ ਦੂਸਰੇ ਰੇਡੀਓ ਜਾਂ ਟੈਲੀਵਿਜ਼ਨ ਸਿਗਨਲਾਂ ਵਿੱਚ ਅਨੁਚਿਤ ਦਖਲ ਨਹੀਂ ਪਾਉਣਾ ਚਾਹੀਦਾ ਹੈ
 • ਤੁਹਾਡਾ ਲਾਇਸੇਂਸ, ਕਮਿਉਨਿਕੇਸ਼ੰਜ਼ ਐਕਟ 2003 ਵਿੱਚ ਦਿੱਤੀਆਂ ਗਈਆਂ ਸ਼ਕਤੀਆਂ ਦੇ ਅਧੀਨ ਲਾਇਸੇਂਸਿੰਗ ਅਥਾਰਿਟੀ ਵਲੋਂ ਜਾਰੀ ਕੀਤਾ ਗਿਆ ਹੈ