dcsimg
 

ਟੀਵੀ (TV) ਲਾਇਸੰਸ ਬਾਰੇ ਜਾਣਕਾਰੀ

ਤੁਹਾਨੂੰ ਨਨਿਮਨਲਿਖਤ ਕਰਨ ਲਈ ਟੀਵੀ ਲਾਇਸੰਸ ਦੁਆਰਾ ਕਵਰ ਕੀਤੇ ਜਾਣ ਦੀ ਲੋੜ ਹੁੰਦੀ ਹੈ

 • ਟੀਵੀ ਤੇ ਦਰਸਾਏ ਜਾਣ ਜਾਂ ਆਨਲਾਈਨ ਟੀਵੀ ਸਰਵਿਸ ਤੇ ਸਿੱਧੇ ਪ੍ਰਸਾਰਣ ਰਾਹੀਂ ਦਰਸਾਏ ਜਾਣ ਦੌਰਾਨ ਇਨ੍ਹਾਂ ਨੂੰ ਦੇਖਣ ਜਾਂ ਰਿਕਾਰਡ ਕਰਨ ਲਈ
 • ਕਿਸੇ ਵੀ BBC ਪ੍ਰੋਗਰਾਮ ਨੂੰ BBC iPlayer ਤੇ ਡਾਊਨਲੋਡ ਕਰਨ ਜਾਂ ਦੇਖਣ ਲਈ।

ਇਹ ਕਿਸੇ ਵੀ ਡਿਵਾਈਸ ਤੇ ਹੋ ਸਕਦਾ ਹੈ, ਜਿਸ ਵਿੱਚ ਟੀਵੀ, ਡੈਸਕਟਾਪ ਕੰਪਿਊਟਰ, ਲੈਪਟਾਪ, ਮੋਬਾਇਲ ਫ਼ੋਨ, ਟੈਬਲੇਟ, ਗੇਮਜ਼ ਕੰਸੋਲ, ਡਿਜੀਟਲ ਬਾਕਸ ਜਾਂ DVD/VHS ਰਿਕਾਰਡਰ ਸ਼ਾਮਲ ਹੁੰਦੇ ਹਨ।

ਇੱਕ ਸਟੈਂਡਰਡ ਰੰਗੀਨ ਟੀਵੀ ਲਾਇਸੰਸ ਦੀ ਲਾਗਤ £159 ਆਉਂਦੀ ਹੈ। ਤੁਸੀਂ ਇੱਕ ਵਾਰੀ ਵਿੱਚ ਹੀ ਭੁਗਤਾਨ ਕਰ ਸਕਦੇ ਹੋ ਜਾਂ ਤੁਸੀਂ ਲਾਗਤ ਨੂੰ ਕਿਸ਼ਤਾਂ ਵਿੱਚ ਅਦਾ ਕਰਨ ਦੀ ਚੋਣ ਕਰ ਸਕਦੇ ਹੋ। ਇਹ ਪੇਜ ਤੁਹਾਨੂੰ ਤੁਹਾਡੇ ਵੱਲੋਂ ਭੁਗਤਾਨ ਕਰਨ ਦੇ ਵੱਖ-ਵੱਖ ਤਰੀਕਿਆਂ, ਕਾਰੋਬਾਰਾਂ ਲਈ ਲਾਇਸੰਸਾਂ, ਅਤੇ ਇਸ ਬਾਰੇ ਵੀ ਦੱਸਦਾ ਹੈ ਕਿ ਕੀ ਤੁਸੀਂ ਛੋਟ ਲਈ ਯੋਗਤਾ ਪੂਰੀ ਕਰਦੇ ਹੋ ਜਾਂ ਨਹੀਂ।

ਇਸ ਪੇਜ ਦੇ ਲਿੰਕਸ (ਕੜੀਆਂ) ਨਾਲ ਤੁਸੀਂ ਅੰਗਰੇਜ਼ੀ ਵਿਚ ਦਿੱਤੇ ਪੇਜਾਂ ਤਕ ਪਹੁੰਚ ਜਾਂਦੇ ਹੋ। ਜੇ ਤੁਸੀਂ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ 0300 790 6044* ਤੇ ਤੁਸੀਂ ਸਾਡੀ ਭਾਸ਼ਾ ਹੈਲਪਲਾਈਨ ਤੇ ਕਾਲ ਕਰੋ।

 
ਕੀ ਤੁਹਾਨੂੰ ਇੱਕ ਟੀਵੀ ਲਾਇਸੰਸ ਦੀ ਲੋੜ ਹੈ?

ਯੂਨਾਇਟਡ ਕਿੰਗਡਮ, ਚੈਨਲ ਆਈਲੈਂਡ ਅਤੇ ਆਇਲ ਆਫ ਮੈਨ ਵਿੱਚ ਤੁਹਾਨੂੰ ਅੱਗੇ ਦਿੱਤੀਆਂ ਗੱਲਾਂ ਲਈ ਇੱਕ ਟੀਵੀ ਲਾਇਸੰਸ ਵੱਲੋਂ ਕਵਰ ਕੀਤੇ ਜਾਣ ਦੀ ਲੋੜ ਹੈ ਜੇ ਤੁਸੀਂ:

 • ਕਿਸੇ ਵੀ ਚੈਨਲ ਜਾਂ ਡੀਵਾਈਸ ਉੱਤੇ ਸਿੱਧੇ ਪ੍ਰਸਾਰਣ ਵਾਲੇ ਪ੍ਰੋਗਰਾਮਾਂ ਨੂੰ ਦੇਖਦੇ ਹੋ ਜਾਂ ਰਿਕਾਰਡ ਕਰਦੇ ਹੋ (ਕਿਸੇ ਵੀ ਭਾਸ਼ਾ ਵਿੱਚ, ਦੁਨੀਆਂ ਵਿੱਚ ਕਿਸੇ ਵੀ ਥਾਂ ਤੋਂ ਇਹ ਪ੍ਰਾਪਤ ਕਰਦੇ ਹੋ), ਜਾਂ
 • BBC iPlayer ਉੱਤੇ ਕਿਸੇ ਵੀ BBC ਪ੍ਰੋਗਰਾਮ ਨੂੰ ਡਾਊਨਲੋਡ ਕਰਦੇ ਹੋ ਜਾਂ ਦੇਖਦੇ ਹੋ।

ਇਹ ਕਿਸੇ ਵੀ ਡਿਵਾਈਸ ਅਤੇ ਪ੍ਰਦਾਤਾ ਤੇ ਵੀ ਲਾਗੂ ਹੁੰਦਾ ਹੈ ਜਿਸ ਦੀ ਤੁਸੀਂ ਵਰਤੋਂ ਕਰਦੇ ਹੋ, ਜਿਸ ਵਿੱਚ ਇਹ ਸ਼ਾਮਲ ਹੈ:

 • ਟੀਵੀ ਸੈੱਟ (ਜਿਸ ਵਿੱਚ ਸਮਾਰਟ ਟੀਵੀ ਵੀ ਸ਼ਾਮਲ ਹਨ)
 • DVD, ਬਲੂ-ਰੇਅ ਅਤੇ VHS ਰਿਕਾਰਡਰ
 • ਲੈਪਟਾਪ ਅਤੇ ਡੈਸਕਟਾਪ ਕੰਪਿਊਟਰ
 • ਟੈਬਲੇਟਸ, ਮੋਬਾਇਲ ਫੋਨ ਅਤੇ ਹੋਰ ਪੋਰਟੇਬਲ ਡਿਵਾਈਸ
 • ਡਿਜੀਟਲ ਬਾਕਸ ਜਾਂ PVRs (ਸਕਾਈ, ਵਰਜਿਨ ਮੀਡੀਆ ਜਾਂ ਬੀਟੀ ਟੀਵੀ)
 • ਗੇਮਜ਼ ਕੰਸੋਲ
 • ਮੀਡੀਆ ਸਟ੍ਰੀਮਿੰਗ ਡਿਵਾਇਸਿਜ਼ (ਜਿਵੇਂ ਕਿ ਐਮਾਜ਼ੋਨ ਫਾਇਰ ਟੀਵੀ, ਐਪਲ ਟੀਵੀ, ਕ੍ਰੋਮਕਾਸਟ, ਰੋਕੁ ਅਤੇ ਨਾਓ ਟੀਵੀ)
 • ਫ਼੍ਰੀਵਿਊ, ਫ੍ਰੀਸੈਟ ਜਾਂ ਯੂਵਿਊ (Freeview, Freesat, YouView)

ਤੁਹਾਨੂੰ ਪ੍ਰਤੀ ਪਤੇ (ਜਗ੍ਹਾ) ਲਈ ਸਿਰਫ ਇੱਕ ਟੀਵੀ ਲਾਇਸੰਸ ਦੀ ਲੋੜ ਹੁੰਦੀ ਹੈ, ਭਾਵੇਂ ਤੁਸੀਂ ਬਹੁਤ ਸਾਰੇ ਉਪਕਰਨਾਂ ਨੂੰ ਵੀ ਵਰਤਦੇ ਹੋ। ਸਾਂਝੇ ਕਿਰਾਏਦਾਰੀ ਸਮਝੌਤੇ ਤੋਂ ਬਿਨਾਂ ਘਰਾਂ ਅਤੇ ਉਹਨਾਂ ਕਾਰੋਬਾਰਾਂ ਲਈ ਵੱਖ-ਵੱਖ ਸ਼ਰਤਾਂ ਲਾਗੂ ਹੁੰਦੀਆਂ ਹਨ, ਜਿੱਥੇ ਇੱਕ ਤੋਂ ਵੱਧ ਲਾਇਸੰਸ ਦੀ ਲੋੜ ਪੈ ਸਕਦੀ ਹੈ। ਜੇ ਤੁਹਾਡੇ ਕੋਲ ਦੂਜਾ ਘਰ ਹੈ, ਤਾਂ ਤੁਹਾਨੂੰ ਉਸ ਪਤੇ ਲਈ ਵੱਖਰਾ ਲਾਇਸੰਸ ਲੈਣ ਦੀ ਲੋੜ ਪਏਗੀ। 0300 790 6044 ’ਤੇ ਕਾਲ ਕਰਕੇ ਹੋਰ ਜਾਣਕਾਰੀ ਲਵੋ।

ਤੁਸੀਂ ਉਸ ਸੂਰਤ ਵਿੱਚ ਕਾਨੂੰਨ ਤੋੜ ਰਹੇ ਹੁੰਦੇ ਹੋ ਜੇ ਤੁਸੀਂ ਲਾਇਸੰਸ ਦੁਆਰਾ ਕਵਰ ਕੀਤੇ ਜਾਣ ਤੋਂ ਬਗੈਰ ਕਿਸੇ ਵੀ ਚੈਨਲ ਜਾਂ ਡਿਵਾਈਸ ਉੱਤੇ ਸਿੱਧੇ ਪ੍ਰਸਾਰਣ ਵਾਲੇ ਟੀਵੀ ਪ੍ਰੋਗਰਾਮਾਂ ਨੂੰ ਦੇਖਦੇ ਹੋ ਜਾਂ ਰਿਕਾਰਡ ਕਰਦੇ ਹੋ, ਜਾਂ BBC iPlayer ਉੱਤੇ ਕਿਸੇ ਵੀ BBC ਪ੍ਰੋਗਰਾਮ ਨੂੰ ਡਾਊਨਲੋਡ ਕਰਦੇ ਹੋ ਜਾਂ ਦੇਖਦੇ ਹੋ। ਤੁਹਾਨੂੰ ਮੁਕੱਦਮੇਬਾਜ਼ੀ ਅਤੇ £1,000 ਤੱਕ ਦੇ ਜੁਰਮਾਨੇ (ਗੁਰਨਸੇ ਵਿੱਚ ਵੱਧ ਤੋਂ ਵੱਧ ਜੁਰਮਾਨਾ £2,000 ਹੈ) ਦਾ ਜੋਖਮ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਕਿਸੇ ਵੀ ਕਾਨੂੰਨੀ ਖਰਚਿਆਂ ਅਤੇ/ਜਾਂ ਹਰਜਾਨੇ ਲਈ ਜਿਸ ਵਾਸਤੇ ਤੁਹਾਨੂੰ ਭੁਗਤਾਨ ਕਰਨ ਲਈ ਹੁਕਮ ਦਿੱਤਾ ਜਾ ਸਕਦਾ ਹੈ। ਸਕਾਟਲੈਂਡ ਵਿੱਚ, ਪ੍ਰੋਕਓਰੇਟਰ ਫਿਸਕਲ (Procurator Fiscal) ਫੈਸਲਾ ਕਰੇਗਾ ਕਿ ਮੁਕੱਦਮੇ ਦੀ ਕਾਰਵਾਈ ਕਰਨੀ ਹੈ ਜਾਂ ਨਹੀਂ।

ਜੇਕਰ ਤੁਸੀਂ ਸਿਰਫ਼ S4C’s TV ਮੰਗ 'ਤੇ ਦੇਖਦੇ ਹੋ ਜਾਂ ਰੇਡੀਉ ਸੁਣਦੇ ਹੋ, ਤਾਂ ਤੁਹਾਨੂੰ ਬੀਬੀਸੀ ਆਈਪਲੇਅਰ ਲਈ ਇੱਕ ਟੀਵੀ ਲਾਇਸੈਂਸ ਦੀ ਜ਼ਰੂਰਤ ਨਹੀਂ ਹੈ।

ਕੀ ਤੁਸੀਂ ਹਾਲ ਹੀ ਵਿੱਚ ਘਰ ਬਦਲਿਆ ਹੈ?

ਜੇ ਤੁਸੀਂ ਘਰ ਬਦਲ ਲਿਆ ਹੈ, ਜਾਂ ਜੇਕਰ ਸਾਡੇ ਕੋਲ ਤੁਹਾਡੇ ਬਾਰੇ ਵੇਰਵੇ ਗਲਤ ਹਨ ਜਾਂ ਬਦਲ ਚੁੱਕੇ ਹਨ, ਤਾਂ ਕਿਰਪਾ ਕਰਕੇ ਸਾਨੂੰ ਆਪਣੇ ਨਵੇਂ ਪਤੇ ਦੇ ਵੇਰਵਿਆਂ ਬਾਰੇ ਦੱਸੋ ਜਾਂ ਸਾਨੂੰ TV Licensing, Darlington DL98 1TL ’ਤੇ ਲਿਖੋ।

ਸਿੱਧੇ ਪ੍ਰਸਾਰਣ ਵਾਲਾ ਟੀਵੀ ਜਾਂ BBC iPlayer ਨਾ ਦੇਖੋ?

ਜੇ ਤੁਸੀਂ ਕਿਸੇ ਵੀ ਚੈਨਲ ਜਾਂ ਡਿਵਾਈਸ ਤੇ ਕਦੇ ਵੀ ਕੋਈ ਲਾਈਵ ਟੀਵੀ ਪ੍ਰੋਗਰਾਮ ਨਹੀਂ ਦੇਖਦੇ ਜਾਂ ਰਿਕਾਰਡ ਨਹੀਂ ਕਰਦੇ, ਅਤੇ ਕਦੇ ਵੀ BBC iPlayer ਤੇ BBC ਪ੍ਰੋਗਰਾਮ ਡਾਊਨਲੋਡ ਨਹੀਂ ਕਰਦੇ ਜਾਂ ਦੇਖਦੇ ਹੋ ਤਾਂ ਤੁਹਾਨੂੰ ਕਿਸੇ ਟੀਵੀ ਲਾਇਸੰਸ ਦੀ ਲੋੜ ਨਹੀਂ ਹੈ। ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਲਾਇਸੰਸ ਦੀ ਲੋੜ ਨਹੀਂ ਹੈ ਜਾਂ 0300 790 6044* ‘ਤੇ ਕਾਲ ਕਰਕੇ ਅਜਿਹਾ ਕਰੋ। ਕਾਰੋਬਾਰਾਂ ਲਈ ਵੱਖ-ਵੱਖ ਸ਼ਰਤਾਂ ਲਾਗੂ ਹੁੰਦੀਆਂ ਹਨ।

ਜੇ ਤੁਸੀਂ ਸਾਨੂੰ ਦੱਸਦੇ ਹੋ ਕਿ ਤੁਹਾਨੂੰ ਲਾਇਸੰਸ ਦੀ ਲੋੜ ਨਹੀਂ ਹੈ, ਤਾਂ ਅਸੀਂ ਇਸ ਦੀ ਪੁਸ਼ਟੀ ਕਰਨ ਲਈ ਤੁਹਾਡੇ ਕੋਲ ਆ ਸਕਦੇ ਹਾਂ ਕਿ ਲਾਇਸੰਸ ਦੀ ਲੋੜ ਨਹੀਂ ਹੈ। ਇਹ ਫੇਰੀਆਂ ਜ਼ਰੂਰੀ ਹਨ ਕਿਉਂਕਿ ਜਦੋਂ ਅਸੀਂ ਸੰਪਰਕ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਹਰੇਕ ਛੇ ਵਿਅਕਤੀਆਂ ਵਿੱਚੋਂ ਇੱਕ*, ਜਿਹਨਾਂ ਨੇ ਸਾਨੂੰ ਦੱਸਿਆ ਹੁੰਦਾ ਹੈ ਕਿ ਉਹਨਾਂ ਨੂੰ ਲਾਇਸੰਸ ਦੀ ਲੋੜ ਨਹੀਂ ਹੈ, ਨੂੰ ਅਸਲ ਵਿੱਚ ਇਸ ਦੀ ਲੋੜ ਹੁੰਦੀ ਹੈ।

* ਜਿਵੇਂ ਕਿ ਮਾਰਚ 2019 ਨੂੰ

ਤੁਹਾਡੇ ਲਾਇਸੰਸ ਦੀ ਹੋਰ ਲੋੜ ਨਹੀਂ ਹੈ?

ਜੇ ਤੁਹਾਡੇ ਕੋਲ ਟੀਵੀ ਲਾਇਸੰਸ ਹੈ ਪਰ ਤੁਸੀਂ ਕਿਸੇ ਵੀ ਸਿੱਧੇ ਪ੍ਰਸਾਰਣ ਵਾਲੇ ਟੀਵੀ ਪ੍ਰੋਗਰਾਮਾਂ ਨੂੰ ਕਿਸੇ ਵੀ ਚੈਨਲ ਜਾਂ ਡਿਵਾਈਸ ਤੇ ਦੇਖਦੇ ਜਾਂ ਰਿਕਾਰਡ ਨਹੀਂ ਕਰਦੇ ਹੋ, ਅਤੇ BBC iPlayer ਉੱਤੇ ਕਿਸੇ ਵੀ BBC ਪ੍ਰੋਗਰਾਮ ਨਹੀਂ ਦੇਖਦੇ ਹੋ, ਤਾਂ ਤੁਸੀਂ ਰਿਫੰਡ (ਵਾਪਸੀ ਰਕਮ) ਲੈਣ ਲਈ ਯੋਗ ਹੋ ਸਕਦੇ ਹੋ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ 0300 790 6044* ਤੇ ਕਾਲ ਕਰੋ।

ਟੀਵੀ ਲਾਇਸੰਸ ਲਈ ਕਿੰਨ੍ਹਾਂ ਖਰਚ ਆਉਂਦਾ ਹੈ?

ਇੱਕ ਰੰਗੀਨ ਟੀਵੀ ਲਾਇਸੰਸ ਦੀ ਲਾਗਤ £159 ਆਉਂਦੀ ਹੈ। ਜੇ ਤੁਸੀਂ ਨੇਤਰਹੀਣ ਹੋ ਜਾਂ ਤੁਹਾਡੀ ਉਮਰ 74 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਤੁਸੀਂ ਥੋੜੇ ਸਮੇਂ ਦੀ, ਘਟੀ ਹੋਈ ਫੀਸ ਜਾਂ ਮੁਫ਼ਤ ਲਾਇਸੰਸ ਲਈ ਹੱਕਦਾਰ ਹੋ ਸਕਦੇ ਹੋ

ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਆਪਣੇ ਟੀਵੀ ਲਾਇਸੰਸ ਲਈ ਆਨਲਾਈਨ ਭੁਗਤਾਨ ਕਰ ਸਕਦੇ ਹੋ ਜਾਂ ਇਸ ਨੂੰ ਰਿਨਿਊ ਕਰਵਾ ਸਕਦੇ ਹੋ। ਬਦਲ ਦੇ ਤੌਰ ’ਤੇ, ਤੁਹਾਨੂੰ ਹੇਠਾਂ ਉਹਨਾਂ ਸਾਰੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਮਿਲੇਗੀ ਜਿਹਨਾਂ ਰਾਹੀਂ ਤੁਸੀਂ ਲਾਇਸੰਸ ਲਈ ਭੁਗਤਾਨ ਕਰ ਸਕਦੇ ਹੋ। ਜੇ ਤੁਸੀਂ ਆਪਣੇ ਟੀਵੀ ਲਾਇਸੰਸ ਨੂੰ ਰਿਨਿਊ ਕਰਵਾ ਰਹੇ ਹੋ ਤਾਂ ਤੁਹਾਨੂੰ ਮੌਜੂਦਾ ਲਾਇਸੰਸ ਨੰਬਰ ਦੀ ਲੋੜ ਪਏਗੀ।

ਆਪਣੇ ਟੀਵੀ ਲਾਇਸੰਸ ਲਈ ਕਿਵੇਂ ਭੁਗਤਾਨ ਕਰਨਾ ਹੈ

ਤੁਹਾਨੂੰ ਇੱਕ ਵਾਰੀ ਵਿੱਚ ਭੁਗਤਾਨ ਕਰਨ ਦੀ, ਤਿਮਾਹੀ ਮਾਸਿਕ ਜ ਹਫ਼ਤਾਵਾਰੀ ਕਿਸ਼ਤ ਭਰਣ ਦੀ ਚੋਣ ਕਰ ਸਕਦੇ ਹੋ।

ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰਨ ਦਾ ਸਭ ਤੋਂ ਅਸਾਨ ਤਰੀਕਾ ਆਨਲਾਈਨ, ਡਾਇਰੈਕਟ ਡੈਬਿਟ ਰਾਹੀਂ ਜਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਕਰਨਾ ਹੈ।

ਭੁਗਤਾਨ ਕਰਨ ਦੇ ਤਰੀਕੇ:

ਡਾਇਰੈਕਟ ਡੈਬਿਟ

ਤੁਸੀਂ ਇੱਕੋ ਵਾਰੀ ਵਿੱਚ ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰ ਸਕਦੇ ਹੋ, ਜਾਂ ਮਹੀਨਾਵਾਰ ਜਾਂ ਤਿਮਾਹੀ ਵਿਚ ਅਦਾ ਕਰ ਸਕਦੇ ਹੋ। ਅਸੀਂ ਤੁਹਾਡੇ ਲਾਇਸੰਸ ਲਈ ਆਪਣੇ ਆਪ ਭੁਗਤਾਨ ਲੈ ਲਵਾਂਗੇ, ਇਸ ਲਈ ਤੁਹਾਨੂੰ ਭੁਗਤਾਨ ਛੁਟਣ ਬਾਰੇ ਕਦੇ ਵੀ ਚਿੰਤਾ ਨਹੀਂ ਕਰਨੀ ਪੈਂਦੀ ਹੈ।

ਤੁਹਾਡਾ ਡਾਇਰੈਕਟ ਡੈਬਿਟ ਕਾਇਮ ਹੋਣ ਤੋਂ ਬਾਅਦ, ਹਰ ਸਾਲ ਤੁਹਾਡੇ ਲਈ ਤੁਹਾਡਾ ਲਾਇਸੰਸ ਖੁਦ-ਬ-ਖੁਦ ਰਿਨਿਊ ਹੋ ਜਾਵੇਗਾ, ਇਸ ਤਰ੍ਹਾਂ ਤੁਹਾਨੂੰ ਬਗੈਰ ਲਾਇਸੰਸ ਹੋਣ ਦਾ ਜੋਖਮ ਕਦੇ ਵੀ ਨਹੀਂ ਹੋਵੇਗਾ।

ਜੇ ਤੁਸੀਂ ਘਰ ਬਦਲਦੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਸਾਨੂੰ ਇਸ ਬਾਰੇ ਦੱਸਦੇ ਹੋ ਤਾਂ ਜੋ ਅਸੀਂ ਤੁਹਾਡੇ ਟੀਵੀ ਲਾਇਸੰਸ ਨੂੰ ਤੁਹਾਡੇ ਨਵੇਂ ਪਤੇ ਤੇ ਬਦਲ ਸਕੀਏ।

ਤੁਸੀਂ ਆਪਣੇ ਬੈਂਕ ਦੇ ਵੇਰਵਿਆਂ ਨੂੰ ਉਪਲਬਧ ਕਰਵਾ ਕੇ ਡਾਇਰੈਕਟ ਡੈਬਿਟ ਨੂੰ ਆਨਲਾਈਨ, ਜਾਂ 0300 790 6044* ’ਤੇ ਕਾਲ ਕਰਕੇ ਕਾਇਮ ਕਰ ਸਕਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਸੀਂ ਤਿਮਾਹੀ ਭੁਗਤਾਨ ਕਰਨ ਦਾ ਫੈਸਲਾ ਕਰਦੇ ਹੋ ਤਾਂ ਹਰੇਕ ਭੁਗਤਾਨ ‘ਤੇ £1.25 ਦਾ ਖਰਚ ਜੋੜਿਆ ਜਾਵੇਗਾ।

ਡੈਬਿਟ/ਕ੍ਰੈਡਿਟ ਕਾਰਡ

ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ, ਫੋਨ ’ਤੇ ਜਾਂ ਪੇਅਪੋਇੰਟ (PayPoint) (ਜਾਂ ਚੈਨਲ ਆਈਲੈਂਡਜ਼ ਦੀ ਪੋਸਟ ਆਫਿਸ ਸ਼ਾਖਾ ਵਿੱਚ) ’ਤੇ ਆਪਣੇ ਡੈਬਿਟ ਕਾਰਡ ਦੇ ਨਾਲ ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰੋ। ਕਿਰਪਾ ਕਰਕੇ ਯਕੀਨੀ ਬਣਾਓ ਕਿ ਭੁਗਤਾਨ ਕਰਦੇ ਸਮੇਂ ਤੁਹਾਡੇ ਕੋਲ ਤੁਹਾਡੇ ਵੇਰਵੇ ਉਪਲਬਧ ਹੋਣ। ਜੇ ਤੁਸੀਂ ਆਪਣਾ ਟੀਵੀ ਲਾਇਸੰਸ ਰਿਨਿਊ ਕਰਵਾ ਰਹੇ ਹੋ ਤਾਂ ਜੇ ਤੁਹਾਡੇ ਕੋਲ ਤੁਹਾਡਾ ਮੌਜੂਦਾ ਲਾਇਸੰਸ ਨੰਬਰ ਹੈ ਤਾਂ ਇਹ ਮਦਦਗਾਰ ਹੋਵੇਗਾ।

ਟੀਵੀ ਲਾਇਸੰਸਿੰਗ ਭੁਗਤਾਨ ਕਾਰਡ

ਤੁਸੀਂ ਭੁਗਤਾਨ ਕਾਰਡ ਨਾਲ ਹਫ਼ਤੇ ਵਿੱਚ £6 ਤੋਂ ਆਪਣੇ ਟੀਵੀ ਲਾਇਸੰਸ ਦੇ ਖਰਚੇ ਨੂੰ ਵੰਡ ਸਕਦੇ ਹੋ। ਤੁਸੀਂ ਇਸ ਦੀ ਵਰਤੋਂ ਆਨਲਾਈਨ, ਫੋਨ ਰਾਹੀਂ, ਜਾਂ ਟੈਕਸਟ ਸੰਦੇਸ਼ ਰਾਹੀਂ ਜਾਂ ਕਿਸੇ ਵੀ ਪੇਅਪੋਇੰਟ (PayPoint) (ਜਾਂ ਚੈਨਲ ਆਈਲੈਂਡਜ਼ ਦੀ ਪੋਸਟ ਆਫਿਸ ਸ਼ਾਖਾ ਵਿੱਚ) ’ਤੇ ਭੁਗਤਾਨ ਕਰਨ ਲਈ ਵਰਤ ਸਕਦੇ ਹੋ। ਜੇ ਤੁਸੀਂ ਆਪਣਾ ਟੀਵੀ ਲਾਇਸੰਸ ਰਿਨਿਊ ਕਰਵਾ ਰਹੇ ਹੋ ਤਾਂ ਜੇ ਤੁਹਾਡੇ ਕੋਲ ਤੁਹਾਡਾ ਮੌਜੂਦਾ ਲਾਇਸੰਸ ਨੰਬਰ ਹੈ ਤਾਂ ਇਹ ਮਦਦਗਾਰ ਹੋਵੇਗਾ।

ਆਪਣੇ ਭੁਗਤਾਨ ਕਾਰਡ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਇਸ ਬਾਰੇ ਬੇਨਤੀ ਕਰਨ ਲਈ 0300 555 0286 ’ਤੇ ਕਾਲ ਕਰੋ। ਕਾਲ ਦਾ ਜਵਾਬ ਅੰਗਰੇਜ਼ੀ ਵਿੱਚ ਦਿੱਤਾ ਜਾਵੇਗਾ, ਪਰ ਤੁਸੀਂ ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ।

ਕਿੱਥੇ ਭੁਗਤਾਨ ਕਰਨਾ ਹੈ:

ਆਨਲਾਈਨ

ਤੁਸੀਂ ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰ ਸਕਦੇ ਹੋ ਅਤੇ ਸਾਡੀ ਵੈਬਸਾਈਟ ਤੇ ਆਪਣੇ ਟੀਵੀ ਲਾਇਸੰਸ ਨੂੰ ਪ੍ਰਬੰਧਿਤ ਕਰ ਸਕਦੇ ਹੋ। ਤੁਸੀਂ ਈਮੇਲ ਰਾਹੀਂ ਸਾਡੇ ਤੋਂ ਆਪਣਾ ਟੀਵੀ ਲਾਇਸੰਸ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ ਵੀ ਕਹਿ ਸਕਦੇ ਹੋ, ਪਰ ਤੁਹਾਡੇ ਈਮੇਲ ਪਤੇ ਵਿੱਚ ਸਿਰਫ ਅੰਗਰੇਜ਼ੀ ਭਾਸ਼ਾ ਦੇ ਅੱਖਰ ਅਤੇ ਅੰਕ ਹੀ ਸ਼ਾਮਲ ਹੋ ਸਕਦੇ ਹਨ।

ਤੁਸੀਂ ਆਪਣੇ ਟੀਵੀ ਲਾਇਸੰਸ ਲਈ ਜਾਂ ਤਾਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਜਾਂ ਫੇਰ ਡਾਇਰੈਕਟ ਡੈਬਿਟ ਕਾਇਮ ਕਰਕੇ ਭੁਗਤਾਨ ਕਰ ਸਕਦੇ ਹੋ।

ਕਿਰਪਾ ਕਰਕੇ ਆਪਣੇ ਬੈਂਕ ਦੇ ਵੇਰਵੇ ਉਪਬਲਧ ਰੱਖੋ, ਅਤੇ ਯਾਦ ਰੱਖੋ ਕਿ ਭੁਗਤਾਨ ਫਾਰਮ ਅੰਗਰੇਜ਼ੀ ਵਿੱਚ ਹੋਵੇਗਾ।

ਟੈਲੀਫੋਨ

ਜੇ ਤੁਹਾਡੇ ਕੋਲ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ – ਜਿਵੇਂ ਕਿ Maestro, Delta, Solo, Visa ਜਾਂ MasterCard – ਤੁਸੀਂ 0300 790 6044 ’ਤੇ ਕਾਲ ਕਰਕੇ ਆਪਣੇ ਟੀਵੀ ਲਾਇਸੰਸ ਲਈ ਭੁਗਤਾਨ ਕਰ ਸਕਦੇ ਹੋ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਕਾਰਡ ਦੇ ਵੇਰਵੇ ਉਪਲਬਧ ਹੋਣ।

ਪੇਅਪੋਇੰਟ (PayPoint)

ਤੁਸੀਂ ਕਿਸੇ ਵੀ ਪੇਅਪੋਇੰਟ (PayPoint) ’ਤੇ ਜਾ ਸਕਦੇ ਹੋ ਅਤੇ ਨਗਦ ਜਾਂ ਡੈਬਿਟ ਕਾਰਡ ਰਾਹੀਂ ਟੀਵੀ ਲਾਇਸੰਸ ਖਰੀਦ ਸਕਦੇ ਹੋ। ਤੁਹਾਨੂੰ ਬਸ ਦੁਕਾਨ ਦੇ ਸਹਾਇਕ ਨੂੰ ਆਪਣਾ ਨਾਮ ਅਤੇ ਪਤਾ ਦੇਣ ਦੀ ਲੋੜ ਹੋਵੇਗੀ।

ਪੂਰੇ ਯੂਕੇ ਵਿੱਚ 28,000 ਤੋਂ ਵੱਧ ਪੇਅਪੋਇੰਟ (PayPoint) ਹਨ, ਜੋ ਸੁਵਿਧਾ ਸਟੋਰਾਂ, ਨਿਊਜ਼ਏਜੰਟਾਂ, ਆਫ-ਲਾਇਸੰਸਿਜ਼, ਸੁਪਰਮਾਰਕਿਟਾਂ ਅਤੇ ਪੈਟਰੋਲ ਸਟੇਸ਼ਨਾਂ ’ਤੇ ਮਿਲਣਗੇ। ਬਹੁਤੇ ਤਾਂ ਲੰਬੇ ਸਮੇਂ ਤਕ, ਹਫ਼ਤੇ ਵਿੱਚ ਸੱਤ ਦਿਨ ਖੁੱਲ੍ਹਦੇ ਹਨ। ਤੁਸੀਂ ਇੱਥੇ, ਜਾਂ 0300 790 6137* ‘ਤੇ ਕਾਲ ਕਰਕੇ ਆਪਣੇ ਸਥਾਨਕ ਪੇਅਪੋਇੰਟ (PayPoint) ਬਾਰੇ ਪਤਾ ਲਗਾ ਸਕਦੇ ਹੋ ਅਤੇ ਆਪਣਾ ਪੋਸਟਕੋਡ ਦੇ ਸਕਦੇ ਹੋ (ਇਹ ਸਿਰਫ ਅੰਗਰੇਜ਼ੀ ਵਿੱਚ ਸਵੈ-ਚਾਲਿਤ ਸੇਵਾ ਹੈ)।

ਚੈਨਲ ਆਈਲੈਂਡਜ਼ ਵਿੱਚ ਕੋਈ ਪੇਅਪੋਇੰਟ (PayPoint) ਨਹੀਂ ਹਨ। ਇਸ ਦੀ ਬਜਾਏ ਤੁਸੀਂ ਕਿਸੇ ਵੀ ਪੋਸਟ ਆਫਿਸ ਸ਼ਾਖਾ ਵਿੱਚ ਭੁਗਤਾਨ ਕਰ ਸਕਦੇ ਹੋ।

ਡਾਕ

ਤੁਸੀਂ TV Licensing, Darlington DL98 1TL ਨੂੰ ਚੈੱਕ ਭੇਜ ਸਕਦੇ ਹੋ। ਪੂਰੀ ਲਾਇਸੰਸ ਫੀਸ ਲਈ ਕਿਰਪਾ ਕਰਕੇ ‘TV Licensing (ਟੀਵੀ ਲਾਇਸੰਸਿੰਗ)’ ਵਾਸਤੇ ਭੁਗਤਾਨਯੋਗ ਚੈਕ ਅਦਾ ਕਰੋ, ਅਤੇ ਚੈੱਕ ਦੇ ਪਿਛਲੇ ਪਾਸੇ ਆਪਣਾ ਨਾਮ, ਪਤਾ ਅਤੇ ਪੋਸਟਕੋਡ ਲਿਖਣਾ ਯਾਦ ਰੱਖੋ। ਕਿਰਪਾ ਕਰਕੇ ਨਕਦ ਰੁਪਏ ਨਾ ਭੇਜੋ।

ਕੀ ਤੁਹਾਨੂੰ ਕੋਈ ਛੋਟ ਮਿਲ ਸਕਦੀ ਹੈ?

ਤੁ ਸੀਂ, ਜਾਂ ਿੋ ਈ ਕਵਅਿਤੀ ਕਜਸ ਦੇ ਨਾਲ ਤੁ ਸੀਂ ਰਕਹੰ ਦੇ ਹੋ :

 • 75 ਸਾਲ ਜਾਂ ਵੱ ਡੀ ਉਮਰ ਦੇ ਹੋ , ਅਤੇ ਪੈ ਂਸ਼ਨ ਿ੍ੈ ਕਡ ਟ ਪ੍ਾਪਤ ਿਰ ਰਹੇ ਹੋ ? ਤੁ ਸੀਂ ਇੱ ਕ ਮੁ ਫ਼ਤ ਟੀਵੀ ਲਾਈਸੰ ਸ ਲਈ ਅਰਜੀ ਦੇ ਸਕਦੇ ਹੋ । ਤੁ ਸੀਂ ਆਪਣੇ ਨਾਮ ਵਵੱ ਚ ਪੈ ਂਸ਼ਨ ਕਰਿੈ ਵਡਟ ਪਰਿ ਾ ਪਤ ਕਰਦੇ ਹੋ ਣੇ ਚਾਹੀਦੇ ਹੋ , ਜਾਂ ਜੇ ਤੁ ਸੀਂ ਵਵਆਹੇ ਜੋ ੜੇ ਹੋ ਅਤੇ ਸਮਾਨ ਪਤੇ ’ਤੇ ਰਵਹ ਰਹੇ ਹੋ ਤਾਂ ਇਹ ਤੁ ਹਾਡੇ ਸਾਥੀ ਦੇ ਨਾਮ ‘ਤੇ ਹੋ ਸਕਦਾ ਹੈ ।
 • 74 ਸਾਲ ਦੇ ਹੋ ਅਤੇ ਪੈ ਂਸ਼ਨ ਿ੍ੈ ਕਡ ਟ ਪ੍ਾਪਤ ਿਰ ਰਹੇ ਹੋ ? ਤੁ ਸੀਂ ਆਪਣੇ 75ਵੇ ਂ ਜਨਮ ਵਦਨ ਤੱ ਕ ਆਪਣੇ ਆਪ ਨੂੰ ਕਵਰ ਕਰਨ ਲਈ ਹੁ ਣ ਇੱ ਕ ਟੀਵੀ ਲਾਇਸੰ ਸ, ਦੇ ਨਾਲ ਛੋ ਟੀ-ਵਮਆਦ ਦੇ ਲਾਇਸੰ ਸ ਲਈ ਵੀ ਅਰਜੀ ਦੇ ਸਕਦੇ ਹੋ । ਜੇ ਤੁ ਸੀਂ ਚੈ ਨਲ ਆਈਲੈ ਂਡਸ ਜਾਂ ਆਇਲ ਆਫ ਮੈ ਨ ਵਵੱ ਚ ਰਵਹੰ ਦੇ ਹੋ , ਤਾਂ ਵੱ ਖਰੀਆਂ ਸ਼ਰਤਾਂ ਲਾਗੂ ਹੋ ਸਕਦੀਆਂ ਹਨ।
 • ਿੀ ਤੁ ਸੀਂ ਨੇ ਤਰਹੀਨ ਹੋ (ਕਦ੍ਸ਼ਟੀ ਗੰ ਭੀਰ ਰੂ ਪ ਕਵੱ ਚ ਕਵਿਾਰ ਗ੍ ਸਤ ਹੈ )? ਤੁ ਸ ੀ ਂ 50% ਛੋ ਟ ਵਾਸਤੇ ਅਰਜੀ ਦੇ ਣ ਲਈ ਯੋ ਗ ਹੋ ਸਕਦੇ ਹੋ । ਤੁ ਸੀਂ tvlicensing.co.uk/blind ’ਤੇ ਇੱ ਕ ਔਨਲਾਈਨ ਫਾਰਮ ਪੂ ਰਾ ਕਰ ਸਕਦੇ ਅਤੇ ਵਪਰਿੰਟ ਕਰ ਸਕਦੇ ਹੋ ਅਤੇ ਆਪਣੇ ਨੇ ਤਰਹੀਣ ਪੰ ਜੀਕਰਣ ਦਸਤਾਵੇਜ ਦੀ ਇੱ ਕ ਨਕਲ ਜਾਂ ਆਪਣੇ ਅੱ ਖਾਂ ਦੇ ਡਾਕਟਰ ਤੋ ਂ ਵਮਲੇ ਇੱ ਕ ਸਰਟੀਵਫਕੇ ਟ ਦੇ ਨਾਲ ਸਾਨੂੰ ਭੇ ਜ ਸਕਦੇ ਹੋ । ਤੁ ਹਾਨੂੰ ਆਪਣੇ ਲਾਈਸੰ ਸ ਨੰ ਬਰ, ਫ਼ੋਨ ਨੰ ਬਰ ਅਤੇ ਚੈ ੱਕ ਭੁ ਗਤਾਨ ਦੀ ਲੋ ੜ ਵੀ ਹੋ ਵੇ ਗੀ। ਵਕਰਪਾ ਕਰਕੇ TV Licensing, Blind Concession Group, Darlington DL98 1T

‘ਤੇ ਡਾਕ ਰਾਹੀ ਭੇ ਜੋ । ਛੋ ਟਾਂ ਉੱਤਤੇ ਵਧੇ ਰੀ ਜਾਣਕਾਰੀ ਲਈ, tvlicensing.co.uk/concessions‘ਤੇ ਜਾਓ ਜਾਂ 0300 790 6044 ‘ਤੇ ਕਾਲ ਕਰੋ ।

ਕਾਰੋਬਾਰ ਅਤੇ ਸੰਗਠਨ

ਜੇ ਤੁਹਾਡਾ ਸਟਾਫ, ਗਾਹਕ ਜਾਂ ਮਹਿਮਾਨ ਕਿਸੇ ਵੀ ਚੈਨਲ ਉੱਪਰ ਸਿੱਧੇ ਪ੍ਰਸਾਰਣ ਵਾਲੇ ਟੀਵੀ ਪ੍ਰੋਗਰਾਮ ਦੇਖਦੇ ਜਾਂ ਰਿਕਾਰਡ ਕਰਦੇ ਹਨ, ਜਾਂ BBC iPlayer ਉੱਤੇ ਵੀ BBC ਪ੍ਰੋਗਰਾਮਾਂ ਨੂੰ ਡਾਊਨਲੋਡ ਕਰਦੇ ਹਨ ਜਾਂ ਦੇਖਦੇ ਹਨ ਤਾਂ ਤੁਹਾਡੇ ਕਾਰੋਬਾਰੀ ਅਦਾਰੇ ਨੂੰ ਟੀਵੀ ਲਾਇਸੰਸ ਦੁਆਰਾ ਕਵਰ ਕੀਤੇ ਜਾਣ ਦੀ ਲੋੜ ਹੁੰਦੀ ਹੈ। ਇਹ ਤੁਹਾਨੂੰ ਮੁਹੱਈਆ ਕੀਤੇ ਗਏ ਕਿਸੇ ਵੀ ਉਪਕਰਨ ਉੱਤੇ, ਅਤੇ ਇਸ ਤੋਂ ਇਲਾਵਾ ਕਿਸੇ ਵੀ ਉਹਨਾਂ ਉਪਕਰਨਾਂ ਤੇ ਲਾਗੂ ਹੁੰਦਾ ਹੈ ਜਿਹਨਾਂ ਨੂੰ ਤੁਸੀਂ ਮੇਨਜ਼ ਨਾਲ ਜੋੜਦੇ ਹੋ।

ਜੇ ਤੁਹਾਡੇ ਕਾਰੋਬਾਰ ਵਿੱਚ ਸਿਰਫ ਇੱਕ ਖੇਤਰ ਹੈ, ਤਾਂ ਤੁਹਾਨੂੰ ਸਿਰਫ ਇੱਕ ਟੀਵੀ ਲਾਇਸੰਸ ਦੀ ਲੋੜ ਪੈ ਸਕਦੀ ਹੈ। ਇੱਕ ਲਾਇਸੰਸ ਦਾ ਖਰਚ ਹਰੇਕ ਪਤੇ ਲਈ ਇੱਕ ਸਾਲ ਵਾਸਤੇ £159 ਹੈ ਅਤੇ ਇਹ ਉਸ ਪਤੇ ਉੱਪਰ ਵਰਤੇ ਜਾਂਦੇ ਸਾਰੇ ਉਪਕਰਨਾਂ ਨੂੰ ਕਵਰ ਕਰੇਗਾ। ਇੱਕ ਟੀਵੀ ਲਾਇਸੰਸ ਲਈ ਭੁਗਤਾਨ ਕਰਨ ਦਾ ਸਭ ਤੋਂ ਅਸਾਨ ਤਰੀਕਾ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਨਾਲ ਆਨਲਾਈਨ ਹੈ, ਜਾਂ ਡਾਇਰੈਕਟ ਡੈਬਿਟ ਰਾਹੀਂ ਹੈ।

ਜੇ ਤੁਹਾਨੂੰ ਇੱਕ ਤੋਂ ਜ਼ਿਆਦਾ ਪਤੇ ਨੂੰ ਕਵਰ ਕਰਨ ਦੀ ਲੋੜ ਹੈ ਤਾਂ ਸਭ ਤੋਂ ਅਸਾਨ ਜ਼ਰੀਆ ਕੰਪਨੀ ਗਰੁੱਪ ਟੀਵੀ ਲਾਇਸੰਸ ਹੈ। ਭਰਨ ਵਾਸਤੇ ਕੋਈ ਫਾਰਮ ਨਹੀਂ ਹਨ। ਤੁਹਾਡੇ ਹਰੇਕ ਵਰ੍ਹੇ ਸਿਰਫ ਇੱਕ ਭੁਗਤਾਨ ਕਰਨ ਦੀ ਹੀ ਲੋੜ ਹੋਵੇਗੀ, ਅਤੇ ਤੁਹਾਨੂੰ ਸਿਰਫ ਇੱਕ ਰਿਮਾਂਇਡਰ ਮਿਲੇਗਾ ਜੋ ਇੱਕ ਪਤੇ ਤੇ ਭੇਜਿਆ ਜਾਵੇਗਾ। ਕੰਪਨੀ ਗਰੁੱਪ ਟੀਵੀ ਲਾਇਸੰਸ ਲਈ ਭੁਗਤਾਨ ਕਰਨ ਵਾਸਤੇ, ਸਾਨੂੰ 0300 790 6165* ਤੇ ਕਾਲ ਕਰੋ ਅਤੇ ਸਾਨੂੰ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ।

ਇੱਕ ਟੀਵੀ ਲਾਇਸੰਸ ਵਿੱਚ ਨਿਮਨਲਿਖਤ ਕਵਰ ਨਹੀਂ ਹੁੰਦਾ:

 • ਤੁਹਾਡੇ ਅਦਾਰਿਆਂ ਦੀਆਂ ਰਿਹਾਇਸ਼ੀ ਥਾਵਾਂ,
 • ਤੁਹਾਡੇ ਅਦਾਰਿਆਂ ਦੇ ਭਲਾਈ ਜਾਂ ਸਮਾਜਿਕ ਕਲੱਬ ਪਰ ਜੋ ਕਿਸੇ ਹੋਰ ਵੱਲੋਂ ਚਲਾਏ ਜਾਂਦੇ ਹਨ,
 • ਤੁਹਾਡੇ ਵੱਲੋਂ ਜਾਂ ਕਿਸੇ ਹੋਰ ਸੰਗਠਨਾਂ ਵੱਲੋਂ ਅੱਗੇ ਕਿਰਾਏ ’ਤੇ ਚੜਾਏ ਅਦਾਰੇ, ਜਾਂ
 • ਮਹਿਮਾਨ-ਨਵਾਜ਼ੀ ਵਾਲੇ ਖੇਤਰ।

ਹੋਟਲਾਂ, ਹੋਸਟਲਾਂ, ਮੋਬਾਇਲ ਯੂਨਿਟਾਂ ਅਤੇ ਕੈਂਪਸਾਈਟਾਂ ਲਈ ਵੀ ਵੱਖਰੇ ਨਿਯਮ ਹਨ।

ਕਿਰਪਾ ਕਰਕੇ ਧਿਆਨ ਦਿਓ: ਜੇਕਰ ਕਦੇ ਵੀ ਤੁਹਾਡੇ ਗਾਹਕਾਂ ਜਾਂ ਸਟਾਫ਼ ਲਈ ਸੰਗੀਤ ਰੇਡੀਉ, ਟੀ.ਵੀ., ਕੰਪਿਊਟਰ ਜਾਂ ਸੀ ਡੀ / ਡੀਵੀਡੀ ਰਾਹੀ ਵਜਾਇਆ ਜਾਂਦਾ ਹੈ, ਉਦਾਹਰਨ ਵਜੋਂ - ਜ਼ਿਆਦਾਤਰ ਮਾਮਲਿਆਂ ਵਿਚ ਤੁਹਾਨੂੰ ਪੀ.ਐੱਮ.ਐੱਲ.ਪੀ.ਆਰ.ਐੱਸ. ਤੋਂ ਇੱਕ ਸੰਗੀਤ ਲਾਇਸੰਸ ਖ਼ਰੀਦਣ ਦੀ ਲੋੜ ਹੋਵੇਗੀ। ਹੋਰ ਜਾਣਕਾਰੀ ਲਈ www.pplprs.co.uk ਤੇ ਜਾਓ।

ਮਿਆਰੀ ਟੀਵੀ ਲਾਇਸੰਸ ਲਈ ਕਿਹੜੇ ਨਿਯਮ ਅਤੇ ਸ਼ਰਤਾਂ ਹਨ?

ਤੁਹਾਡੇ ਤੋਂ ਭਾਵ ਲਾਇਸੰਸ ਉੱਪਰ ਦਿੱਤੇ ਨਾਮ ਵਾਲੇ ਵਿਅਕਤੀ ਤੋਂ ਹੈ।

ਟੀਵੀ ਲਾਇਸੰਸ ਦੀ ਲੋੜ ਕਿਸ ਲਈ ਹੈ?

ਇੱਥੇ ਲਾਇਸੰਸਸ਼ੁਦਾ ਥਾਂ ਤੇ ਟੀਵੀ ਗ੍ਰਹਿਣ ਕਰਨ ਵਾਲੇ ਸਾਜ਼-ਸਮਾਨ ਨੂੰ ਵਰਤਣ ਅਤੇ ਸਥਾਪਤ ਕਰਨ ਲਈ। ਇਹ ਕਵਰ ਕਰਦਾ ਹੈ:

 • ਪ੍ਰੋਗਰਾਮਾਂ ਦੇ ਦੇਖਣ ਅਤੇ ਰਿਕਾਰਡ ਕਰਨ ਨੂੰ ਜਦੋਂ ਉਹਨਾਂ ਨੂੰ ਟੀਵੀ ਤੇ ਦਿਖਾਇਆ ਜਾ ਰਿਹਾ ਹੁੰਦਾ ਹੈ ਜਾਂ ਆਨਲਾਈਨ ਟੀਵੀ ਸੇਵਾ ਤੇ ਉਹਨਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੁੰਦਾ ਹੈ, ਜਿਸ ਵਿੱਚ ਇੰਟਰਨੈਟ ਵਿੱਚ ਭੇਜੇ ਪ੍ਰੋਗਰਾਮ ਅਤੇ ਯੂਕੇ ਤੋਂ ਬਾਹਰ ਦੇ ਸੈਟੇਲਾਈਟ ਪ੍ਰੋਗਰਾਮ ਸ਼ਾਮਲ ਹਨ, ਅਤੇ
 • ਮੰਗ ‘ਤੇ ਬੀਬੀਸੀ ਪ੍ਰੋਗਰਾਮਾਂ ਨੂੰ ਦੇਖਣਾ ਅਤੇ ਡਾਊਨਲੋਡ ਕਰਨਾ ਵੀ ਸ਼ਾਮਲ ਹੈ, ਜਿਸ ਵਿੱਚ ਕੈਚ ਅੱਪ ਟੀਵੀ ਸ਼ਾਮਲ ਹੈ।

ਇਹ ਕਿਸੇ ਵੀ ਡਿਵਾਈਸ ਤੇ ਹੋ ਸਕਦਾ ਹੈ, ਜਿਸ ਵਿੱਚ ਟੀਵੀ, ਡੈਸਕਟਾਪ ਕੰਪਿਊਟਰ, ਲੈਪਟਾਪ, ਮੋਬਾਇਲ ਫੋਨ, ਟੈਬਲੇਟ, ਗੇਮਜ਼ ਕੰਸੋਲ, ਡਿਜਿਟਲ ਬਾਕਸ, DVD, ਬਲੂ-ਰੇਅ ਅਤੇ VHS ਰਿਕਾਰਡਰ ਜਾਂ ਕੋਈ ਹੋਰ ਸਾਧਨ ਸ਼ਾਮਲ ਹਨ।

ਇਹ ਲਾਇਸੰਸ ਟੀਵੀ ਦੇ ਸਾਜ਼-ਸਮਾਨ ਦੀ ਵਰਤੋਂ ਅਤੇ ਸਥਾਪਨਾ ਦੀ ਆਗਿਆ ਦਿੰਦਾ ਹੈ:

 • ਕਿਸੇ ਵੀ ਵਿਅਕਤੀ ਦੁਆਰਾ ਲਾਇਸੰਸਸ਼ੁਦਾ ਜਗ੍ਹਾ ਉੱਤੇ।
 • ਵਾਹਨ, ਕਿਸ਼ਤੀ ਜਾਂ ਕੈਰਾਵੈਨ ਵਿੱਚ ਇਨ੍ਹਾਂ ਦੁਆਰਾ:
  • ਤੁਸੀਂ ਜਾਂ ਕੋਈ ਵੀ ਵਿਅਕਤੀ ਜੋ ਆਮ ਤੌਰ ਤੇ ਤੁਹਾਡੇ ਨਾਲ ਲਾਇਸੰਸਸ਼ੁਦਾ ਜਗ੍ਹਾ ਤੇ ਰਹਿੰਦਾ ਹੈ (ਸਫਰ-ਬਗੈਰ ਕਾਰਵਾਂ ਤੋਂ ਸਿਵਾਏ ਜਦੋਂ ਕੋਈ ਵਿਅਕਤੀ ਲਾਇਸੰਸਸ਼ੁਦਾ ਜਗ੍ਹਾ ਤੇ ਟੀਵੀ ਦੇਖ ਰਿਹਾ ਹੁੰਦਾ ਹੈ ਜਾਂ ਰਿਕਾਰਡਿੰਗ ਕਰ ਰਿਹਾ ਹੁੰਦਾ ਹੈ।
  • ਕੋਈ ਵੀ ਵਿਅਕਤੀ ਜੋ ਆਮ ਤੌਰ ਤੇ ਲਾਇਸੰਸਸ਼ੁਦਾ ਜਗ੍ਹਾ ਤੇ ਕੰਮ ਕਰਦਾ ਹੈ (ਜਦੋਂ ਤੱਕ ਵਾਹਨ, ਕਿਸ਼ਤੀ ਜਾਂ ਕਾਰਵਾਂ ਨੂੰ ਕਾਰੋਬਾਰੀ ਉਦੇਸ਼ ਲਈ ਵਰਤਿਆ ਜਾ ਰਿਹਾ ਹੁੰਦਾ ਹੈ)।
 • ਅੰਦਰੂਨੀ ਬੈਟਰੀਆਂ ਦੀ ਸਮਰੱਥਾ ਵਾਲੇ ਟੀਵੀ ਉਪਕਰਨ ਦੀ ਵਰਤੋਂ ਤੁਹਾਡੇ ਵੱਲੋਂ ਜਾਂ ਕਿਸੇ ਅਜਿਹੇ ਵਿਅਕਤੀ ਵੱਲੋਂ ਜੋ ਤੁਹਾਡੇ ਨਾਲ ਲਾਇਸੰਸਸ਼ੁਦਾ ਜਗ੍ਹਾ ਤੇ ਰਹਿੰਦਾ ਹੈ।

ਲਾਇਸੰਸ ਆਮ ਤੌਰ ਤੇ ਅੱਗੇ ਦਿੱਤੀਆਂ ਗੱਲਾਂ ਨੂੰ ਕਵਰ ਨਹੀਂ ਕਰਦਾ:

 • ਸਿਰਫ ਕਿਰਾਏਦਾਰਾਂ, ਬਾਹਰੋਂ ਰਹਿਣ ਲਈ ਆਉਣ ਵਾਲਿਆਂ ਜਾਂ ਪੇਇੰਗ-ਗੈਸਟਾਂ ਦੇ ਕਬਜ਼ੇ ਵਾਲੇ ਖੇਤਰਾਂ ਨੂੰ।
 • ਉਹ ਖੇਤਰ ਜੋ ਵੱਖਰੇ ਹੁੰਦੇ ਹਨ।
 • ਉਹ ਖੇਤਰ ਜੋ ਵੱਖਰੇ ਕਾਨੂੰਨੀ ਇੰਤਜਾਮ ਰਾਹੀਂ ਕਵਰ ਕੀਤੇ ਜਾਂਦੇ ਹਨ।
 • ਵੱਖਰੇ ਉਦੇਸ਼ ਲਈ ਵਰਤੇ ਜਾਂਦੇ ਕਾਰੋਬਾਰੀ ਅਦਾਰੇ ਦੇ ਖੇਤਰ।

ਬਲੈਕ ਐਂਡ ਵਾਇਟ ਲਾਇਸੰਸ

ਜੇ ਤੁਹਾਡੇ ਕੋਲ ਬਲੈਕ ਐਂਡ ਵਾਇਟ ਟੀਵੀ ਹੈ, ਤਾਂ ਵੀ ਤੁਹਾਨੂੰ ਪ੍ਰੋਗਰਾਮ ਰਿਕਾਰਡ ਕਰਨ ਲਈ ਰੰਗਦਾਰ ਲਾਇਸੰਸ ਦੀ ਲੋੜ ਪੈਂਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ DVD, VHS ਅਤੇ ਡਿਜਿਟਲ ਬਾਕਸ ਰਿਕਾਰਡਰ ਰੰਗਦਾਰ ਰਿਕਾਰਡ ਕਰਦੇ ਹਨ। ਬਲੈਕ ਐਂਡ ਵਾਇਟ ਲਾਇਸੰਸ ਸਿਰਫ ਤਾਂ ਹੀ ਪ੍ਰਮਾਣਕ ਹੈ ਜੇ ਤੁਸੀਂ ਅਜਿਹਾ ਡਿਜਿਟਲ ਬਾਕਸ ਵਰਤਦੇ ਹੋ ਜੋ ਸਿਰਫ ਟੀਵੀ ਪ੍ਰੋਗਰਾਮਾਂ ਨੂੰ ਰਿਕਾਰਡ ਨਹੀਂ ਕਰ ਸਕਦਾ।

ਹੋਰ ਸ਼ਰਤਾਂ

 • ਅਸੀਂ ਤੁਹਾਡੇ ਲਾਇਸੰਸ ਨੂੰ ਬਦਲ ਜਾਂ ਰੱਦ ਕਰ ਸਕਦੇ ਹਾਂ। ਜੇ ਅਸੀਂ ਇਸ ਨੂੰ ਰੱਦ ਕਰਦੇ ਹਾਂ, ਤਾਂ ਅਸੀਂ ਤੁਹਾਨੂੰ ਦੱਸਾਂਗੇ।
 • ਜੇ ਅਸੀਂ ਲਾਇਸੰਸ ਦੀਆਂ ਸ਼ਰਤਾਂ ਬਦਲਦੇ ਹਾਂ, ਅਸੀਂ BBC ਦੀ ਵੈਬਸਾਈਟ ਤੇ ਅਤੇ, ਜੇ ਅਸੀਂ ਇਸ ਨੂੰ ਢੁਕਵਾਂ ਸਮਝਦੇ ਹਾਂ ਤਾਂ ਹੋਰ ਰਾਸ਼ਟਰੀ ਮੀਡੀਆ ਤੇ, ਆਮ ਨੋਟਿਸ ਪ੍ਰਕਾਸ਼ਿਤ ਕਰਾਂਗੇ।
 • ਸਾਡੇ ਅਧਿਕਾਰੀ ਸਾਡੇ ਰਿਕਾਰਡ ਦੀ ਪੜਤਾਲ ਕਰਨ ਅਤੇ ਤੁਹਾਡੇ ਟੀਵੀ ਗ੍ਰਹਿਣ ਕਰਨ ਵਾਲੇ ਸਾਜ਼-ਸਮਾਨ ਦੀ ਜਾਂਚ ਕਰਨ ਲਈ ਲਾਇਸੰਸਸ਼ੁਦਾ ਜਗ੍ਹਾ ਤੇ ਦੌਰਾ ਕਰ ਸਕਦੇ ਹਨ। ਤੁਹਾਡੇ ਲਈ ਉਹਨਾਂ ਨੂੰ ਅੰਦਰ ਆਉਣ ਦੇਣਾ ਜ਼ਰੂਰੀ ਨਹੀਂ ਹੈ।
 • ਤੁਹਾਡੇ ਟੀਵੀ ਗ੍ਰਹਿਣ ਵਾਲੇ ਸਾਜ਼-ਸਮਾਨ ਨੂੰ ਰੇਡੀਓ ਜਾਂ ਟੀਵੀ ਰਿਸੈਪਸ਼ਨ ਵਿੱਚ ਬੇਲੋੜੀ ਰੁਕਾਵਟ ਨਹੀਂ ਬਣਨਾ ਚਾਹੀਦਾ।

ਕੀ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਟੀਵੀ ਲਾਇਸੰਸ ਦੀ ਲੋੜ ਪੈ ਸਕਦੀ ਹੈ? ਹੁਣੇ ਪਤਾ ਲਗਾਓ

ਕਿਰਪਾ ਕਰਕੇ ਧਿਆਨ ਦਿਓ: ਅੱਗੇ ਦਿੱਤੇ ਟੀਵੀ ਲਾਇਸੰਸਾਂ ਲਈ ਵੱਖਰੇ ਨਿਯਮ ਅਤੇ ਸ਼ਰਤਾਂ ਲਾਗੂ ਹੁੰਦੀਆਂ ਹਨ: ਹੋਟਲ ਅਤੇ ਮੋਬਾਇਲ ਯੂਨਿਟਸ ਟੀਵੀ ਲਾਇਸੰਸ, ARC ਕਨਸੈਸ਼ਨਰੀ ਟੀਵੀ ਲਾਇਸੰਸ ਅਤੇ ਮਨੋਰੰਜਨ ਯੂਨਿਟਸ ਟੀਵੀ ਲਾਇਸੰਸ। ਜੇ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਹੈ ਤਾਂ ਕਿਰਪਾ ਕਰਕੇ ਖਾਸ ਨਿਯਮਾਂ ਅਤੇ ਸ਼ਰਤਾਂ ਲਈ ਆਪਣੇ ਲਾਇਸੰਸ ਨੂੰ ਦੇਖੋ ਜਾਂ ਜਾਣਕਾਰੀ ਲੈਣ ਲਈ ਸਾਡੇ ਨਾਲ ਸੰਪਰਕ ਕਰੋ

* ਸਾਡੇ 0300 ਨੰਬਰਾਂ ਤੇ ਕਾਲ ਕਰਨ ਲਈ 01 ਜਾਂ 02 ਵਾਲੇ ਨੰਬਰਾਂ ਤੇ ਕੀਤੀ ਰਾਸ਼ਟਰੀ ਦਰ ਵਾਲੀ ਕਾਲ ਤੋਂ ਜ਼ਿਆਦਾ ਖਰਚ ਨਹੀਂ ਆਉਂਦਾ, ਭਾਵੇਂ ਇਹ ਮੋਬਾਇਲ ਤੋਂ ਹੋਵੇ ਜਾਂ ਲੈਂਡਲਾਈਨ ਤੋਂ। ਲੈਂਡਲਾਈਨ ਤੋਂ ਕੀਤੀਆਂ ਕਾਲਾਂ ਲਈ ਔਸਤਨ 9ਪਾਉਂਡ ਪ੍ਰਤੀ ਮਿੰਟ ਤਕ ਖਰਚ ਵਸੂਲਿਆ ਜਾਂਦਾ ਹੈ ਅਤੇ ਮੋਬਾਇਲ ਤੋਂ ਕੀਤੀਆਂ ਕਾਲਾਂ ਲਈ ਔਸਤਨ 8ਪਾਉਂਡ ਤੋਂ 40ਪਾਉਂਡ ਪ੍ਰਤੀ ਮਿੰਟ ਦਰਮਿਆਨ ਖਰਚ ਆਉਂਦਾ ਹੈ। ਜੇ ਤੁਹਾਨੂੰ ਆਪਣੇ ਮੋਬਾਇਲ ਜਾਂ ਲੈਂਡਲਾਈਨ ਨਾਲ ਸ਼ਮੂਲੀਅਤ ਵਾਲੇ ਮਿੰਟ ਮਿਲਦੇ ਹਨ, ਤਾਂ 0300 ਨੰਬਰ ਤੇ ਕੀਤੀਆਂ ਕਾਲਾਂ ਵੀ ਇਸ ਵਿੱਚ ਸ਼ਾਮਲ ਹੋਣਗੀਆਂ।

 

General information about TV Licensing is available in other languages: